ਜੀ ਹਾਂ, ਨੀਤਾ ਵੱਲੋਂ ਲਏ ਬੈਗ ਹਰਮਿਸ ਹਿਮਾਲਿਆ ਬ੍ਰਿਕਿਨ ਬੈਗ ਹੈ, ਜਿਸ ਦੀ ਕੀਮਤ ਦੀ ਚਰਚਾ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ। ਇਸ ‘ਚ 240 ਹੀਰੇ ਲੱਗੇ ਹਨ ਜਿਸ ਦੀ ਕੀਮਤ 2.6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਨੀਤਾ ਦੇ ਬੈਗ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰ ‘ਚ ਉਸ ਨਾਲ ਕਰੀਨਾ ਕਪੂਰ ਖ਼ਾਨ ਤੇ ਕ੍ਰਿਸ਼ਮਾ ਕਪੂਰ ਨਜ਼ਰ ਆ ਰਹੀਆਂ ਹਨ।
ਇੱਕ ਵੈੱਬਸਾਈਟ ਮੁਤਾਬਕ ਹਿਮਾਲਿਆ ਬਿਕ੍ਰਿਨ ਨੂੰ ਨਾਈਲ ਕ੍ਰੋਕੋਡਾਇਲ ਦੀ ਚਮੜੀ ਨਾਲ ਬਣਾਇਆ ਜਾਂਦਾ ਹੈ। ਇਸ ਦਾ ਨਾਂ ਫੇਮਸ ਐਕਟਰ ਤੇ ਸਿੰਗਰ ਜੇਨ ਬਿਕ੍ਰਿਨ ਦੇ ਨਾਂ ‘ਤੇ ਰੱਖਿਆ ਗਿਆ, ਜੋ ਆਪਣੀ ਕੀਮਤ ਲਈ ਜਾਣਿਆ ਜਾਂਦਾ ਹੈ।