ਨਵੀਂ ਦਿੱਲੀ; ਜੰਮੂ-ਕਸ਼ਮੀਰ ਦਾ ਵਿਸ਼ੇਸ਼ਾਧਿਕਾਰ ਖ਼ਤਮ ਕਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਮੱਦੇਨਜ਼ਰ ਹਿਰਾਸਤ ‘ਚ ਲਏ ਵੱਖ-ਵੱਖ ਰਾਜਨੀਤੀਕ ਨੇਤਾਵਾਂ, ਵੱਖਵਾਦੀਆਂ ਤੇ ਹੋਰਨਾ ਵਿਅਕਤੀਆਂ ਨੂੰ ਜਲਦੀ ਰਿਹਾਈ ਦੀ ਉਮੀਦ ਨਹੀਂ। ਇਸ ਨਾਲ ਸਬੰਧਤ ਅਧਿਕਾਰੀਆਂ ਦੀ ਮੰਨੀਏ ਤਾਂ ਇਨ੍ਹਾਂ ਨੂੰ ਇੱਕ ਸਾਲ ਤਕ ਬੰਦ ਰੱਖਿਆ ਜਾ ਸਕਦਾ ਹੈ।
ਸੂਬੇ ‘ਚ ਕਾਨੂੰਨ ਵਿਵਸਥਾ ਨੂੰ ਠੀਕ ਬਣਾਏ ਰੱਖਣ ਤੇ ਕਿਸੇ ਵੀ ਤਰ੍ਹਾਂ ਦੇ ਰਾਸ਼ਟਰ ਵਿਰੋਧੀ ਪ੍ਰਦਰਸ਼ਨਾਂ ਦੀ ਸੰਭਾਵਨਾ ਨੂੰ ਟਾਲਣ ਲਈ ਸੂਬਾ ਪ੍ਰਸਾਸ਼ਨ ਨੇ ਬੀਤੇ ਅੱਠ ਦਿਨਾਂ ਦੌਰਾਨ 700 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ‘ਚ ਕਰੀਬ 150 ਲੋਕਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ‘ਚ ਨੈਸ਼ਨਲ ਕਾਨਫਰੰਸ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਵੀ ਸ਼ਾਮਲ ਹਨ। ਇੰਨਾ ਹੀ ਨਹੀਂ ਸਾਬਕਾ ਮੁੱਖ ਮੰਤਰੀ ਉਮਰ ਅੱਬਦੁਲਾ ਤੇ ਮਹਿਬੂਬਾ ਮੁਫਤੀ ਵੀ ਇਨ੍ਹਾਂ ਲੋਕਾਂ ‘ਚ ਸ਼ਾਮਲ ਹੈ।
ਸੂਬਾ ਪ੍ਰਸਾਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਾਟੀ ‘ਚ ਕੋਈ ਵੀ ਕਿਸੇ ਤਰ੍ਹਾਂ ਦੀ ਹਿੰਸਾ ਨਾ ਭੜਕਾ ਸਕੇ, ਇਸ ਲਈ ਇਨ੍ਹਾਂ ਨੇਤਾਵਾਂ ਤੇ ਹੋਰਨਾਂ ਲੋਕਾਂ ਨੂੰ ਅਹਿਤੀਆਤ ਦੇ ਤੌਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਆਮ ਹੋਣ ਤੋਂ ਬਾਅਦ ਹਿਰਾਸਤ ‘ਚ ਲਏ ਲੋਕਾਂ ਨੂੰ ਛੱਡ ਦਿੱਤਾ ਜਾਵੇਗਾ।
ਜੰਮੂ-ਕਸ਼ਮੀਰ 'ਚ ਗ੍ਰਿਫਤਾਰ 700 ਲੀਡਰਾਂ 'ਤੇ ਸਖ਼ਤੀ, ਸਾਲ ਭਰ ਨਹੀਂ ਵੇਖਣਗੇ ਸੂਰਜ!
ਏਬੀਪੀ ਸਾਂਝਾ
Updated at:
13 Aug 2019 04:37 PM (IST)
ਜੰਮੂ-ਕਸ਼ਮੀਰ ਦਾ ਵਿਸ਼ੇਸ਼ਾਧਿਕਾਰ ਖ਼ਤਮ ਕਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਮੱਦੇਨਜ਼ਰ ਹਿਰਾਸਤ ‘ਚ ਲਏ ਵੱਖ-ਵੱਖ ਰਾਜਨੀਤੀਕ ਨੇਤਾਵਾਂ, ਵੱਖਵਾਦੀਆਂ ਤੇ ਹੋਰਨਾ ਵਿਅਕਤੀਆਂ ਨੂੰ ਜਲਦੀ ਰਿਹਾਈ ਦੀ ਉਮੀਦ ਨਹੀਂ।
- - - - - - - - - Advertisement - - - - - - - - -