ਨਵੀਂ ਦਿੱਲੀ: ਭਾਰਤ ਵਿੱਚ ਮੌਸਮ ਦੀ ਸਹੀ ਜਾਣਕਾਰੀ ਦੇਣਾ ਹਮੇਸ਼ਾ ਚੁਣੌਤੀਪੂਰਨ ਰਿਹਾ ਹੈ। ਮੌਸਮ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਕਿਸਾਨਾਂ ਨੂੰ ਅਕਸਰ ਹੀ ਦੋਹਰੀ ਮਾਰ ਝੱਲਣੀ ਪੈਂਦੀ ਹੈ। ਇੱਕ ਫਸਲ ਦੀ ਬਰਬਾਦੀ ਤੇ ਨਾਲ ਹੀ ਆਰਥਿਕ ਨੁਕਸਾਨ। ਹੁਣ ਡਿਵਾਇਸ ਰਾਹੀਂ ਇਸ ਚੁਣੌਤੀ ਦਾ ਸਾਹਮਣਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਪੰਜਾਬ ਦੇ ਪ੍ਰੋਫੈਸਰ ਸਣੇ ਤਿੰਨ ਇੰਜਨੀਅਰਾਂ ਦੀ ਟੀਮ ਨੇ ਅਜਿਹੀ ਡਿਵਾਇਸ ਬਣਾਈ ਹੈ ਜੋ ਮੌਸਮ ਦੀ ਸਹੀ ਭਵਿੱਖਵਾਣੀ ਕਰ ਸਕਦੀ ਹੈ। ਟੀਮ ਦਾ ਦਾਅਵਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ‘ਭੁਗੋਲ’ ਨਾਂ ਦੀ ਡਿਵਾਇਸ ਦੱਸੇਗੀ ਕਿ ਕਦੋਂ ਬਾਰਸ਼ ਹੋਣ ਵਾਲੀ ਹੈ। ਡਿਵਾਇਸ ਤੋਂ ਸੈਟੇਲਾਈਟ ਨੂੰ ਭੇਜੇ ਡਾਟਾ ਦੀ ਥਾਂ ਸਥਾਨਕ ਪੱਧਰ ‘ਤੇ ਜਾਣਕਾਰੀ ਇਕੱਠੀ ਕਰ ਬਾਰਸ਼ ਦੀ ਭਵਿੱਖਵਾਣੀ ਕੀਤੀ ਜਾ ਸਕੇਗੀ।

ਟੀਮ ‘ਚ ਸ਼ਾਮਲ ਵਿਦਿਆਰਥੀ ਨੇ ਦੱਸਿਆ ਕਿ ਇਕੱਠੇ ਕੀਤੇ ਡਾਟਾ ਰੀਅਲ ਟਾਈਮ ‘ਚ ਹੋਵੇਗਾ। ਇਸ ਦੇ ਨਾਲ ਹੀ ਟੀਮ ਦਾ ਕਹਿਣਾ ਹੈ ਕਿ ਅਜਿਹੀ ਡਿਵਾਇਸ ਤਿਆਰ ਕਰਨ ਦਾ ਵਿਚਾਰ ਇੱਕ ਵਿਦਿਆਰਥੀ ਦੀ ਮਾਂ ਤੋਂ ਮਿਲਿਆ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਆਪਣੀ ਖੇਤੀ ‘ਚ ਡਿਵਾਇਸ ਦਾ ਜ਼ਿਆਦਾ ਫਾਇਦਾ ਲੈ ਸਕਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰੀਅਲ ਟਾਈਮ ਸੂਚਨਾ ਨੂੰ ਕਿਸਾਨਾਂ ਨਾਲ ਸ਼ੇਅਰ ਕੀਤਾ ਜਾ ਸਕੇਗਾ।