ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਾਫਟ ਟਿਸ਼ੂ ਕੈਂਸਰ ਕਰਕੇ ਮੌਤ ਹੋ ਗਈ। ਐਤਵਾਰ ਨੂੰ ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਅਰੁਣ ਜੇਤਲੀ ਸਾਫਟ ਟਿਸ਼ੂ ਸਰਕੋਮਾ ਕੈਂਸਰ ਨਾਲ ਪੀੜਤ ਸੀ, ਜਿਸ ਦਾ ਇਲਾਜ ਉਹ ਲੰਬੇ ਸਮੇਂ ਤੋਂ ਕਰਵਾ ਰਹੇ ਸੀ।

ਬੀਤੀ 9 ਅਗਸਤ ਨੂੰ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਾਰਨ ਜੇਤਲੀ ਨੂੰ ਏਮਜ਼ ‘ਚ ਭਰਤੀ ਕੀਤਾ ਗਿਆ ਸੀ ਜਿਸ ਤੋਂ ਬਾਅਦ 24 ਅਗਸਤ ਨੂੰ 12:07 ਵਜੇ ਉਨ੍ਹਾਂ ਦੀ ਮੌਤ ਹੋ ਗਈ।

ਹੁਣ ਜਾਣੋ ਕੀ ਹੁੰਦਾ ਹੈ ਸਾਫਟ ਟਿਸ਼ੂ ਸਰਕੋਮਾ:

ਸਾਫਟਟਿਸ਼ੂ ਸਰਕੋਮਾ ਇੱਕ ਵਖਰੀ ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਇਹ ਕੈਂਸਰ ਇੰਸਾਨੀ ਸ਼ਰੀਸ ਦੇ ਕੋਮਲ ਟਿਸ਼ੂਆਂ, ਮਾਸਪੇਸ਼ੀਆਂ, ਚਮੜੀ, ਖ਼ੂਨ, ਨਾੜਾਂ, ਖੂਨ ਪ੍ਰਵਾਹ ਅਤੇ ਜੁਆਇੰਟ ‘ਚ ਹੋ ਜਾਂਦਾ ਹੈ। ਇਨਸਾਨੀ ਸਰੀਰ ‘ਚ ਕਈ ਸਾਰੇ ਸਾਫਟ ਟਿਸ਼ੂ ਹੁੰਦੇ ਹਨ, ਪਰ ਸਾਰੇ ਹੀ ਕੈਂਸਰ ਨਹੀਂ ਹੁੰਦੇ ਹਨ। ਪਰ ਜਦੋਂ ਸਾਫਟ ਟਿਸ਼ੂ ਸਰਕੋਮਾ ਇੱਕ ਟਿਸ਼ੂ ਦੇ ਅੰਦਰ ਵਿਕਸਿਤ ਹੁੰਦਾ ਹੈ ਤਾਂ ਉਧੇ ਹੀ ਦੂਜੇ ਟਿਸ਼ੂ ‘ਚ ਫੈਲਣ ਲੱਗਦਾ ਹੈ। ਇਸ ਦੀ ਚਪੇਟ ‘ਚ ਬੱਚੇ ਵੀ ਆ ਸਕਦੇ ਹਨ, ਪਰ ਆਮ ਤੌਰ ‘ਤੇ ਇਹ ਨੌਜਵਾਨਾਂ ‘ਚ ਤੇਜ਼ੀ ਨਾਲ ਫੇਲਦਾ ਹੈ। ਇਹ 50 ਤੋਂ ਜ਼ਿਆਦਾ ਤਰ੍ਹਾਂ ਦਾ ਹੁੰਦਾ ਹੈ।

ਕਿਵੇਂ ਨਜ਼ਰ ਆਉੁਂਦਾ ਹਨ ਇਸ ਦੇ ਲੱਛਣ:-


ਸ਼ੁਰੂਆਤ ‘ਚ ਇਸ ਤੋਂ ਬਾਅਦ ਜਾਣਕਾਰੀ ਨਹੀਂ ਮਿਲ ਪਾਉਂਦੀ ਹੈ। ਪਰ ਜਿਵੇਂ-ਜਿਵੇਂ ਇਹ ਵਿਕਸਿਤ ਹੁੰਦਾ ਹੈ ਤਾਂ ਮਾਸਪੇਸ਼ੀਆਂ ‘ਚ ਤੇਜ਼ ਦਰਦ ਹੁੰਦਾ ਹੈ। ਇਸ ਤਰ੍ਹਾਂ ਦਾ ਦਰਦ ਹੁੰਦਾ ਹੋਣ ਨਾਲ ਡਾਕਟਰ ਤੋਂ ਜਾਂਚ ਕਰਾਓ।

ਸ਼ਰੀਰ ‘ਚ ਕਿਸੇ ਵੀ ਹਿੱਸੇ ‘ਚ ਗੰਢ ਹੁੰਦੀ ਵੀ ਇਸ ਦਾ ਲੱਛਣ ਹੈ। ਜੇਕਰ ਸ਼ਰੀਰ ‘ਚ ਕੋਈ ਗੰਢ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਕੋਲ ਜਾਵੇ।

ਢਿੱਡ ਵਿੱਚ ਤੇਜ਼ ਦਰਦ ਹੋਣਾ ਇਸ ਦੇ ਫੈਲਣ ਦਾ ਸੰਕੇਤ ਹੋ ਸਕਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

ਖਾਣ-ਪੀਣ ‘ਚ ਹਮੇਸ਼ਾ ਸਾਵਧਾਨੀ ਰੱਖੋ। ਜ਼ਿਆਦਾ ਤੇਲ ਵਾਲੀਆਂ ਚੀਜਾਂ ਖਾਣ ਤੋਂ ਹਮੇਸ਼ਾ ਬਣੋਂ।