ਨਵੀਂ ਦਿੱਲੀ: ਓਲੰਪਿਕ ਚਾਂਦੀ ਦਾ ਤਗਮਾ ਜੇਤੂ ਪੀਵੀ ਸਿੰਧੂ ਨੇ ਅੱਜ ਬੀਡਬਲਯੂਐਫ ਵਰਲਡ ਚੈਂਪੀਅਨਸ਼ਿਪ-2019 ਦੇ ਫਾਈਨਲ ਮੈਚ ਵਿੱਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਪੀਵੀ ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਇਹ ਮੈਚ ਸਵਿਟਜ਼ਰਲੈਂਡ ਦੇ ਬਾਸੇਲ ਵਿੱਚ ਖੇਡਿਆ ਗਿਆ ਸੀ।
ਵਿਸ਼ਵ ਰੈਂਕਿੰਗ ਵਿੱਚ ਪੰਜਵੇਂ ਨੰਬਰ 'ਤੇ ਰਹੀ ਸਿੰਧੂ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਓਕੁਹਾਰਾ ਨੂੰ ਸਿੱਧੇ ਗੇਮਾਂ ਵਿੱਚ 21-7, 21-7 ਨਾਲ ਹਰਾਇਆ। ਇਹ ਮੈਚ 37 ਮਿੰਟ ਤੱਕ ਚੱਲਿਆ। ਇਸ ਜਿੱਤ ਨਾਲ ਸਿੰਧੂ ਨੇ ਓਕੁਹਾਰਾ ਖਿਲਾਫ ਕਰੀਅਰ ਦਾ ਰਿਕਾਰਡ 9-7 ਕਰ ਲਿਆ ਹੈ। ਸਿੰਧੂ ਨੇ ਪਹਿਲੇ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ 5-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਭਾਰਤੀ ਖਿਡਾਰਨ 12-2 ਨਾਲ ਅੱਗੇ ਹੈ।
ਸਿੰਧੂ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ 16-2 ਦੀ ਬੜ੍ਹਤ ਨਾਲ ਪਹਿਲਾ ਮੈਚ 21-7 ਨਾਲ ਜਿੱਤ ਲਿਆ। ਭਾਰਤੀ ਖਿਡਾਰਨ ਨੇ ਪਹਿਲਾ ਮੈਚ 16 ਮਿੰਟਾਂ ਵਿੱਚ ਜਿੱਤ ਲਿਆ। ਦੂਜੀ ਗੇਮ ਵਿੱਚ ਸਿੰਧੂ ਨੇ 2-0 ਦੀ ਬੜ੍ਹਤ ਨਾਲ ਸ਼ੁਰੂਆਤ ਕੀਤੀ ਤੇ ਅਗਲੇ ਕੁਝ ਮਿੰਟਾਂ ਵਿਚ 8-2 ਦੀ ਲੀਡ ਲੈ ਲਈ। ਓਲੰਪਿਕ ਤਮਗਾ ਜੇਤੂ ਭਾਰਤੀ ਖਿਡਾਰੀ ਆਪਣੀ ਹਮਲਾਵਰ ਗੇਮ ਵਿੱਚ ਅੱਗੇ ਵੀ ਅੰਕ ਲੈਣਾ ਜਾਰੀ ਰੱਖਿਆ।