ਮੋਦੀ ਨੇ ਆਪਣੇ ਪ੍ਰੋਗਰਾਮ ਮਨ ਕੀ ਬਾਤ ਵਿੱਚ ਦੱਸਿਆ ਕਿ ਉਨ੍ਹਾਂ ਤੋਂ ਕਾਫੀ ਲੋਕ ਇਸ ਬਾਰੇ ਸਵਾਲ ਕਰ ਰਹੇ ਸਨ ਪਰ ਅਸਲ ਵਿੱਚ ਇੱਕ ਛੋਟੀ ਜਿਹੀ ਅਨੁਵਾਦਕ ਮਸ਼ੀਨ ਬੀਅਰ ਗ੍ਰਿਲਸ ਨੂੰ ਉਨ੍ਹਾਂ ਦੀ ਹਿੰਦੀ ਨੂੰ ਅੰਗਰੇਜ਼ੀ ਵਿੱਚ ਸਮਝਾ ਦਿੰਦੀ ਸੀ। ਗ੍ਰਿਲਸ ਦੇ ਕੰਨ ਵਿੱਚ ਇਹ ਛੋਟੀ ਜਿਹੀ simultaneous interpretation ਮਸ਼ੀਨ ਲੱਗੀ ਹੋਈ ਸੀ ਜੋ ਦੋਵਾਂ ਦਾ ਸੰਵਾਦ ਸੌਖਾ ਬਣਾ ਰਹੀ ਸੀ।
ਮੋਦੀ ਤੇ ਬੀਅਰ ਗ੍ਰਿਲਸ ਦਾ ਇਹ ਸੋਅ ਬੀਤੀ 12 ਅਗਸਤ ਨੂੰ 179 ਦੇਸ਼ਾਂ ਵਿੱਚ ਪ੍ਰਸਾਰਿਤ ਹੋਇਆ ਸੀ। ਡਿਸਕਵਰੀ ਨੇ ਇਸ ਪ੍ਰੋਗਰਾਮ ਨੂੰ ਆਪਣੇ 12 ਚੈਨਲਜ਼ 'ਤੇ ਦਿਖਾਇਆ ਸੀ। ਇਸ ਪ੍ਰੋਗਰਾਮ ਦੇ ਟ੍ਰੇਲਰ ਨੂੰ ਵੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਤੇ ਟੈਲੀਵਿਜ਼ਨ 'ਤੇ ਟੀਆਰਪੀ ਦੇ ਮਾਮਲੇ ਵਿੱਚ ਇਸ ਦਿਨ ਡਿਸਕਵਰੀ (3.69 ਮਿਲੀਅਨ) ਨੇ ਸਟਾਰ ਪਲੱਸ (3.67 ਮਿਲੀਅਨ) ਨੂੰ ਵੀ ਪਿੱਛੇ ਛੱਡ ਦਿੱਤਾ ਸੀ।