ਮੋਦੀ ਸਰਕਾਰ ਦੇ ਆਖਰੀ ਬਜਟ ਇੱਕ ਫਰਵਰੀ ਨੂੰ, ਮਿਲ ਸਕਦੀ ਵੱਡੀ ਰਾਹਤ
ਏਬੀਪੀ ਸਾਂਝਾ | 09 Jan 2019 04:10 PM (IST)
ਨਵੀਂ ਦਿੱਲੀ: ਮੋਦੀ ਸਰਕਾਰ ਦਾ ਆਖਰੀ ਬਜਟ 1 ਫਰਵਰੀ ਨੂੰ ਪੇਸ਼ ਹੋਣ ਵਾਲਾ ਹੈ। ਇਸ ਲਈ ਕੈਬਿਨਟ ਨੇ ਸਦਨ ਦਾ ਬਜਟ ਸੈਸ਼ਨ 31 ਜਨਵਰੀ ਤੋਂ 13 ਫਰਵਰੀ ‘ਚ ਚਲਾਉਣ ਦਾ ਫੈਸਲਾ ਕੀਤਾ ਹੈ। ਕੈਬਿਨਟ ਨਾਲ ਸਬੰਧਤ ਕਮੇਟੀ ਨੇ ਬੁੱਧਵਾਰ ਨੂੰ ਇਸ ਦਾ ਫੈਸਲਾ ਲਿਆ। ਨਿਊਜ਼ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਅਧਾਰ ‘ਤੇ ਖ਼ਬਰ ਦਿੱਤੀ ਹੈ ਜਿਸ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਦੇ ਚੱਲਦੇ ਵਿੱਤ ਮੰਤਰੀ ਆਪਣਾ ਅੰਤ੍ਰਿਮ ਬਜਟ ਪੇਸ਼ ਕਰਨਗੇ। ਇਹ ਬਜਟ ਕੁਝ ਮਹੀਨਿਆਂ ਦਾ ਸਰਕਾਰੀ ਕੰਮ ਚਲਾਉਣ ਲਈ ਹੁੰਦਾ ਹੈ। ਨਵੀਂ ਸਰਕਾਰ ਜੁਲਾਈ ‘ਚ ਨਵਾਂ ਬਜਟ ਪੇਸ਼ ਕਰਦੀ ਹੈ ਜੋ ਬਾਕੀ ਵਿੱਤੀ ਵਰ੍ਹੇ ਲਈ ਹੁੰਦਾ ਹੈ। ਚਰਚਾ ਹੈ ਕਿ ਇਸ ਵਾਰ ਮੋਦੀ ਸਰਕਾਰ ਮਿਡਲ ਕਲਾਸ ਨੂੰ ਰਾਹਤ ਦਿੰਦੇ ਹੋਏ ਟੈਕਸ ‘ਚ ਛੂਟ ਸੀਮਾ ਵਧਾ ਦਿੱਤੀ ਹੈ। ਇਸ ਲਈ ਨਿਵੇਸ਼ ਦੀ ਸੀਮਾ ‘ਚ ਵਾਧਾ ਕੀਤਾ ਜਾ ਸਕਦਾ ਹੈ।