ਮਹਾਰਾਸ਼ਟਰ: ਦਿਲ ਦੀ ਚੋਰੀ ‘ਤੇ ਤੁਸੀਂ ਗਾਣੇ ਤਾਂ ਕਾਫੀ ਸੁਣੇ ਹੋਣਗੇ। ਇਨ੍ਹਾਂ ਗਾਣਿਆਂ ‘ਤੇ ਪਾਰਟੀਜ਼ ‘ਚ ਡਾਂਸ ਵੀ ਕੀਤਾ ਹੋਣਾ ਹੈ ਪਰ ਕੀ ਕਦੇ ਅਜਿਹਾ ਹੋਇਆ ਹੈ ਕਿ ਤੁਸੀਂ ਦਿਲ ਚੋਰੀ ਯਾਨੀ ਕਿਸੇ ਦੇ ਪਿਆਰ ‘ਚ ਦਿਲ ਦੀ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਹੋਵੇ। ਹੁਣ ਅਜਿਹਾ ਹੋਇਆ ਹੈ।
ਜੀ ਹਾਂ, ਨਾਗਪੁਰ ਪੁਲਿਸ ਨੂੰ ਅਜਿਹੀ ਇੱਕ ਸ਼ਿਕਾਇਤ ਮਿਲੀ ਹੈ। ਇਸ ਨੂੰ ਸੁਣ ਕੇ ਪੁਲਿਸ ਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ। ਇੱਕ ਸ਼ਖ਼ਸ ਨਾਗਪੁਰ ਪੁਲਿਸ ਕੋਲ ਦਿਲ ਚੋਰੀ ਦੀ ਸ਼ਿਕਾਇਤ ਲੈ ਕੇ ਪਹੁੰਚਿਆ। ਆਪਣੀ ਸ਼ਿਕਾਇਤ ‘ਚ ਉਸ ਨੇ ਕਿਹਾ, “ਮੇਰਾ ਦਿਲ ਇੱਕ ਕੁੜੀ ਚੋਰੀ ਕਰ ਕੇ ਲੈ ਗਈ ਹੈ। ਮੇਰੀ ਸ਼ਿਕਾਇਤ ਦਰਜ ਕੀਤੀ ਜਾਵੇ। ਇਸ ਕਰਕੇ ਮੈਨੂੰ ਨਾ ਨੀਂਦ ਆ ਰਹੀ ਹੈ ਤੇ ਨਾ ਸਕੂਨ ਮਿਲ ਰਿਹਾ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਉਹ ਮੇਰਾ ਦਿਲ ਲੱਭ ਕੇ ਲੈ ਆਉਣ।"
ਪੁਲਿਸ ਵਾਲਿਆਂ ਨੂੰ ਹੁਣ ਤਕ ਤਾਂ ਚੋਰੀ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸੀ ਪਰ ਇਸ ਵੱਖਰੇ ਮਾਮਲੇ ਨੇ ਥਾਣਾ ਇੰਚਾਰਜ ਨੂੰ ਹੈਰਾਨ ਕਰ ਦਿੱਤਾ। ਇਸ ਮਾਮਲੇ ਨਾਲ ਨਜਿੱਠਣ ਲਈ ਉਨ੍ਹਾਂ ਨੇ ਆਪਣੇ ਸੀਨੀਅਰ ਅਫਸਰਾਂ ਨਾਲ ਵੀ ਗੱਲ ਕੀਤੀ। ਇਸ ‘ਤੇ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਕਾਨੂੰਨ ‘ਚ ਅਜਿਹੇ ਮਾਮਲੇ ਦਾ ਕੋਈ ਹੱਲ ਨਹੀਂ। ਆਖਰ ਪੁਲਿਸ ਨੇ ਮੁੰਡੇ ਨੂੰ ਮੁਸ਼ਕਲ ਨਾਲ ਸਮਝਾ ਕੇ ਵਾਪਸ ਭੇਜਿਆ।