CM Arvind Kejriwal: ਸ਼ਰਾਬ ਨੀਤੀ ਮਾਮਲੇ 'ਚ ਤਿਹਾੜ ਜੇਲ੍ਹ 'ਚੋਂ ਰਿਹਾਅ ਹੋਣ ਤੇ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲੇ ਕਰ ਰਹੇ ਹਨ। ਇਸ ਦੌਰਾਨ ਕੇਜਰੀਵਾਲ ਨੇ ਐਤਵਾਰ ਨੂੰ ਜੰਤਰ-ਮੰਤਰ 'ਤੇ 'ਜਨਤਾ ਕੀ ਅਦਾਲਤ' ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਪੀਐਮ ਮੋਦੀ ਤੇ ਭਾਜਪਾ ਨੂੰ ਲੈ ਕੇ ਕਈ ਸਵਾਲ ਪੁੱਛੇ।
ਮੋਦੀ ਜੀ ਰਿਟਾਇਰ ਕਿਉਂ ਨਹੀਂ ਹੋ ਰਹੇ?
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੈਂ ਭਾਗਵਤ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਹੀ ਇਹ ਕਾਨੂੰਨ ਬਣਾਇਆ ਸੀ ਕਿ ਭਾਜਪਾ ਨੇਤਾ 75 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਰਿਟਾਇਰ ਹੋ ਜਾਣਗੇ। ਉਸ ਤੋਂ ਬਾਅਦ ਅਡਵਾਨੀ ਜੀ, ਮੁਰਲੀ ਮਨੋਹਰ ਜੋਸ਼ੀ ਜੀ, ਕਲਰਾਜ ਮਿਸ਼ਰਾ ਜੀ ਵਰਗੇ ਕਈ ਲੋਕ ਸੇਵਾਮੁਕਤ ਹੋ ਗਏ। ਹੁਣ ਗ੍ਰਹਿ ਮੰਤਰੀ ਸ਼ਾਹ ਕਹਿ ਰਹੇ ਹਨ ਕਿ ਇਹ ਨਿਯਮ ਮੋਦੀ ਜੀ 'ਤੇ ਲਾਗੂ ਨਹੀਂ ਹੋਵੇਗਾ। ਮੋਹਨ ਭਾਗਵਤ ਜੀ, ਕੀ ਤੁਸੀਂ ਸ਼ਾਹ ਨਾਲ ਸਹਿਮਤ ਹੋ ਕਿ ਜੋ ਨਿਯਮ ਅਡਵਾਨੀ ਜੀ 'ਤੇ ਲਾਗੂ ਹੋਇਆ ਸੀ, ਉਹ ਹੁਣ ਮੋਦੀ ਜੀ 'ਤੇ ਲਾਗੂ ਨਹੀਂ ਹੋਵੇਗਾ।
Read More: Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ ਹੈਰਾਨੀਜਨਕ ਰੂਟੀਨ
ਭਾਗਵਤ ਜੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦਾ ਜਨਮ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ਕੁੱਖ ਤੋਂ ਹੋਇਆ ਹੈ। ਸੰਘ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਏ ਕਿ ਭਾਜਪਾ ਦਾ ਰਾਹ ਭ੍ਰਿਸ਼ਟ ਨਾ ਹੋਵੇ। ਕੀ ਭਾਗਵਤ ਜੀ ਅੱਜ ਦੀ ਭਾਜਪਾ ਦੀਆਂ ਕਾਰਵਾਈਆਂ ਤੋਂ ਸੁਤੰਸ਼ਟ ਹਨ? ਕੀ ਉਨ੍ਹਾਂ ਨੇ ਕਦੇ ਮੋਦੀ ਜੀ ਨੂੰ ਗਲਤ ਕੰਮ ਕਰਨ ਤੋਂ ਰੋਕਿਆ ਹੈ?
ਦਰਅਸਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ 'ਤੇ 'ਲੋਕ ਅਦਾਲਤ' ਨੂੰ ਸੰਬੋਧਨ ਦੌਰਾਨ ਪੀਐਮ ਮੋਦੀ ਤੇ ਕੇਂਦਰ ਦੀ ਐਨਡੀਏ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਅਰਵਿੰਦ ਕੇਜਰੀਵਾਲ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਵੀ 5 ਸਵਾਲ ਪੁੱਛੇ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਜਿਸ ਤਰ੍ਹਾਂ ਸੀਬੀਆਈ ਦਾ ਡਰ ਦਿਖਾ ਕੇ ਸਰਕਾਰਾਂ ਨੂੰ ਡੇਗ ਰਹੇ ਹਨ, ਕੀ ਆਰਐਸਐਸ ਇਸ ਨਾਲ ਸਹਿਮਤ ਹੈ?
ਕੇਜਰੀਵਾਲ ਨੇ ਸੰਘ ਮੁਖੀ ਨੂੰ ਪੁੱਛੇ ਇਹ 5 ਸਵਾਲ
1- ਮੋਦੀ ਜੀ ਜਿਸ ਤਰ੍ਹਾਂ ਈਡੀ ਤੇ ਸੀਬੀਆਈ ਦਾ ਡਰ ਦਿਖਾ ਕੇ ਸਰਕਾਰਾਂ ਨੂੰ ਡੇਗ ਰਹੇ ਹਨ, ਕੀ ਆਰਐਸਐਸ ਇਸ ਨਾਲ ਸਹਿਮਤ ਹੈ?
2- ਮੋਦੀ ਜੀ ਨੇ ਭਾਜਪਾ ਵਿੱਚ ਸਭ ਤੋਂ ਭ੍ਰਿਸ਼ਟ ਨੇਤਾਵਾਂ ਨੂੰ ਸ਼ਾਮਲ ਕੀਤਾ। ਕੀ RSS ਮੋਦੀ ਜੀ ਨਾਲ ਸਹਿਮਤ ਹੈ?
3- ਕੀ ਆਰਐਸਐਸ ਜੇਪੀ ਨੱਡਾ ਦੇ ਬਿਆਨ ਤੋਂ ਦੁਖੀ ਸੀ ਜਾਂ ਨਹੀਂ?
4- ਕੀ ਮੋਦੀ ਜੀ 'ਤੇ 75 ਸਾਲ ਦਾ ਨਿਯਮ ਲਾਗੂ ਹੋਵੇਗਾ ਜਾਂ ਨਹੀਂ?
5- ਬੀਜੇਪੀ ਦਾ ਜਨਮ RSS ਦੀ ਕੁੱਖ ਤੋਂ ਹੋਇਆ ਹੈ। ਕਿਹਾ ਜਾਂਦਾ ਹੈ ਕਿ ਭਾਜਪਾ ਕੁਰਾਹੇ ਨਾ ਪੈ ਜਾਵੇ ਇਹ ਦੇਖਣਾ ਆਰਐਸਐਸ ਦੀ ਜ਼ਿੰਮੇਵਾਰੀ ਹੈ। ਕੀ ਤੁਸੀਂ ਭਾਜਪਾ ਦੇ ਅੱਜ ਦੇ ਕਦਮਾਂ ਨਾਲ ਸਹਿਮਤ ਹੋ ਜਾਂ ਕੀ ਤੁਸੀਂ ਕਦੇ ਮੋਦੀ ਜੀ ਨੂੰ ਇਹ ਸਭ ਨਾ ਕਰਨ ਲਈ ਕਿਹਾ ਹੈ?