Indian Cricketers: ਬਾਲੀਵੁੱਡ ਹਸੀਨਾਵਾਂ ਨਾਲ ਘਰ ਵਸਾਉਣਾ ਚਾਹੁੰਦੇ ਸੀ ਇਹ ਦਿੱਗਜ ਖਿਡਾਰੀ, ਪਰ ਸਿਰੇ ਨਹੀਂ ਚੜ੍ਹਿਆ ਪਿਆਰ
80 ਦੇ ਦਹਾਕੇ 'ਚ ਕਪਿਲ ਦੇਵ ਦਾ ਨਾਂ ਅਦਾਕਾਰਾ ਸਾਰਿਕਾ ਠਾਕੁਰ ਨਾਲ ਜੁੜਿਆ ਸੀ। ਕਈ ਹੋਰ ਹਸੀਨਾਵਾਂ ਦੇ ਨਾਲ ਵੀ ਉਨ੍ਹਾਂ ਦਾ ਨਾਂ ਲਿਆ ਗਿਆ। ਪਰ ਕਪਿਲ ਦੇਵ ਨੇ ਰੋਮੀ ਭਾਟੀਆ ਨਾਲ ਵਿਆਹ ਕਰਵਾ ਲਿਆ।
Download ABP Live App and Watch All Latest Videos
View In Appਅਜੈ ਜਡੇਜਾ ਦਾ ਨਾਂ ਮਾਧੁਰੀ ਦੀਕਸ਼ਿਤ ਨਾਲ ਫੋਟੋਸ਼ੂਟ ਤੋਂ ਬਾਅਦ ਜੁੜ ਗਿਆ ਸੀ। ਜਦੋਂ ਦੋਵਾਂ ਨੇ ਇਸ ਤੋਂ ਇਨਕਾਰ ਨਹੀਂ ਕੀਤਾ ਤਾਂ ਅਫਵਾਹਾਂ ਹੋਰ ਵਧ ਗਈਆਂ। ਬਾਅਦ ਵਿੱਚ ਅਜੈ ਜਡੇਜਾ ਨੇ ਅਦਿਤੀ ਜੇਤਲੀ ਨਾਲ ਵਿਆਹ ਕਰਵਾ ਲਿਆ।
ਯੁਵਰਾਜ ਸਿੰਘ ਦੇ ਬਾਲੀਵੁੱਡ ਅਭਿਨੇਤਰੀ ਕਿਮ ਸ਼ਰਮਾ ਅਤੇ ਦੀਪਿਕਾ ਪਾਦੁਕੋਣ ਨਾਲ ਅਫੇਅਰ ਦੀਆਂ ਖਬਰਾਂ ਵਾਇਰਲ ਹੋ ਗਈਆਂ ਸਨ, ਜਿਸ ਤੋਂ ਬਾਅਦ ਯੁਵਰਾਜ ਨੇ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨਾਲ ਵਿਆਹ ਕਰਵਾ ਲਿਆ ਸੀ।
ਸਾਬਕਾ ਭਾਰਤੀ ਕਪਤਾਨ ਐੱਮਐੱਸ ਧੋਨੀ ਦਾ ਨਾਂ ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਦੇ ਨਾਲ ਜੁੜਿਆ ਹੋਇਆ ਸੀ ਪਰ ਐੱਮਐੱਸ ਧੋਨੀ ਨੇ ਸਾਲ 2010 ਵਿੱਚ ਸਾਕਸ਼ੀ ਧੋਨੀ ਨਾਲ ਵਿਆਹ ਕੀਤਾ ਸੀ।
ਜ਼ਹੀਰ ਖਾਨ ਦਾ ਨਾਂ ਭਾਰਤੀ ਡਾਂਸਰ ਅਤੇ ਬਾਲੀਵੁੱਡ ਅਦਾਕਾਰਾ ਈਸ਼ਾ ਸ਼ਰਵਾਨੀ ਨਾਲ ਅਫੇਅਰ ਕਾਰਨ ਕਾਫੀ ਸਮੇਂ ਤੋਂ ਸੁਰਖੀਆਂ 'ਚ ਸੀ। ਪਰ ਜ਼ਹੀਰ ਖਾਨ ਨੇ ਸਾਲ 2017 ਵਿੱਚ ਸਾਗਰਿਕਾ ਘਾਟਗੇ ਨਾਲ ਵਿਆਹ ਕੀਤਾ ਸੀ।
ਰਵੀ ਸ਼ਾਸਤਰੀ ਦਾ ਨਾਂ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਜੁੜਿਆ ਸੀ। ਇਸ ਤੋਂ ਇਲਾਵਾ ਰਵੀ ਸ਼ਾਸਤਰੀ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੁੜ ਚੁੱਕਾ ਹੈ। ਪਰ ਰਵੀ ਸ਼ਾਸਤਰੀ ਨੇ ਰਿਤੂ ਸਿੰਘ ਨਾਲ ਵਿਆਹ ਕਰਵਾ ਲਿਆ।