ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ਤੇ ਹਨ। ਕੇਜੀਰਵਾਲ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਦਵਾਰਕਾ ਵਿੱਚ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 24 ਘੰਟੇ ਬਿਜਲੀ ਦੇਣ ਤੋਂ ਬਾਅਦ ਵੀ ਬਿੱਲ ਜ਼ੀਰੋ ਆਉਂਦਾ ਹੈ, ਹੈ ਨਾ ਜਾਦੂ ?
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਸਰਕਾਰ ਬਣਨ ਦੇ ਤਿੰਨ ਮਹੀਨੇ ਬਾਅਦ ਬਿਜਲੀ ਬਿੱਲ ਜ਼ੀਰੋ ਆਵੇਗਾ ਤੇ ਪੁਰਾਣੇ ਬਿੱਲ ਮੁਆਫ਼ ਕੀਤੇ ਜਾਣਗੇ। ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਜਨਸਭਾ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਸਾਨਾਂ ਲਈ 6 ਗਾਰੰਟੀਆਂ ਦਾ ਐਲਾਨ ਕੀਤਾ।



ਗੁਜਰਾਤ ਦੇ ਕਿਸਾਨਾਂ ਨੂੰ ਕੇਜਰੀਵਾਲ ਦੀਆਂ ਗਾਰੰਟੀਆਂ
 



  1. ਫ਼ਸਲਾਂ ਦੀ ਐੱਮਐੱਸਪੀ 'ਤੇ ਹੋਵੇਗੀ ਖ਼ਰੀਦ

  2. ਖੇਤੀ ਲਈ ਦਿਨ ਵਿੱਚ 12 ਘੰਟੇ ਬਿਜਲੀ 

  3. ਪੁਰਾਣੇ ਸਰਵੇ ਰੱਦ ਕਰ ਕਰਾਂਗੇ ਨਵੇਂ

  4. ਫ਼ਸਲ ਬਰਬਾਦ ਹੋਣ 'ਤੇ 20 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ

  5. ਨਰਮਦਾ ਬੰਨ੍ਹ ਦੇ ਕਮਾਂਡ ਖੇਤਰ ਵਿੱਚ ਪਹੁੰਚਾਵਾਂਗੇ ਪਾਣੀ

  6. 2 ਲੱਖ ਤੱਕ ਕਿਸਾਨਾਂ ਦਾ ਕਰਾਂਗੇ ਕਰਜ਼ਾ ਮੁਆਫ਼






ਭਾਸ਼ਣਬਾਜ਼ੀ ਨਾਲ ਭਾਰਤ ਨੰਬਰ ਦੇਸ਼ ਨਹੀਂ ਬਣੇਗਾ


ਅਰਵਿੰਦ ਕੇਜਰੀਵਾਲ ਨੇ ਕਿਹਾ, "ਇਹ ਸਾਨੂੰ ਬੇਵਕੂਫ਼ ਬਣਾਉਂਦੇ ਹਨ, ਮੈਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਮੈਂ ਭਾਰਤ ਨੂੰ ਨੰਬਰ 1 ਦੇਸ਼ ਬਣਾਉਣਾ ਹੈ, ਕੇਵਲ ਭਾਸ਼ਣਬਾਜ਼ੀ ਨਾਲ ਭਾਰਤ ਨੰਬਰ 1 ਦੇਸ਼ ਨਹੀਂ ਬਣੇਗਾ, ਹਸਪਤਾਲ, ਸਕੂਲ ਬਣਾਉਣੇ ਪੈਣਗੇ ਫਿਰ ਜਾ ਕੇ ਭਾਰਤ ਦੁਨੀਆ ਦਾ ਨੰਬਰ 1 ਦੇਸ਼ ਬਣੇਗਾ। ਟੀਵੀ ਤੇ ਸਕੂਟਰ ਦੀ ਤਿੰਨ ਸਾਲ ਦੀ ਗਾਰੰਟੀ ਆਉਂਦੀ ਹੈ ਮੈਨੂੰ 5 ਸਾਲ ਦੀ ਗਾਰੰਟੀ ਦੇ ਦਿਓ, ਜੇ ਕੰਮ ਨਹੀਂ ਕੀਤਾ ਤਾਂ ਵੋਟ ਮੰਗਣ ਨਹੀਂ ਆਵਾਂਗਾ। ਮੈਨੂੰ ਗਾਲ਼ਾ ਕੱਢਦੇ ਹਨ ਕਿ ਕੇਜਰੀਵਾਲ ਮੁਫ਼ਤ ਦੀਆਂ ਰਿਓੜੀਆਂ ਵੰਡਦਾ ਹੈ, ਅਸੀਂ ਹਰ ਨੌਜਵਾਨ ਨੂੰ 3 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ


ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਲਈ ਨਿਵੇਸ਼ ਵੱਲ ਦੇ ਰਹੇ ਹਾਂ ਜ਼ੋਰ-ਮਾਨ