ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਹਰਿਆਣਾ ਦੇ ਜੀਂਦ 'ਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਕਿਸਾਨ ਅੰਦੋਲਨ 'ਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਮਹਾਂਪੰਚਾਇਤ 'ਚ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਮੈਨੂੰ ਉਦੋਂ ਤਕ ਮੌਤ ਨਹੀਂ ਆਵੇਗੀ ਜਦੋਂ ਤਕ ਮੈਂ ਭਾਰਤ ਨੂੰ ਇਕ ਵਿਕਸਤ ਦੇਸ਼ ਨਹੀਂ ਬਣਾ ਦਿੰਦਾ।


ਭਾਰਤ ਨੂੰ ਨੰਬਰ ਵਨ ਬਣਾਉਣਾ ਹੈ- ਕੇਜਰੀਵਾਲ


ਦੇਸ਼ ਨੂੰ ਵਿਕਸਤ ਬਣਾਉਣ ਲਈ ਕੇਜਰੀਵਾਲ ਨੇ ਕਿਹਾ ਕਿ ਭਾਰਤ ਨੂੰ ਨੰਬਰ ਵਨ ਬਣਾਉਣਾ ਹੈ ਤੇ ਭਗਵਾਨ ਨਾਲ ਮੈਂ ਸੈਟਿੰਗ ਕਰ ਲਈ ਹੈ ਕਿ ਮੌਤ ਉਦੋਂ ਤਕ ਨਹੀਂ ਆਵੇਗੀ ਜਦੋਂ ਤਕ ਮੈਂ ਆਪਣੇ ਭਾਰਤ ਨੂੰ ਵਿਕਸਤ ਦੇਸ਼ ਨਹੀਂ ਬਣਾਵਾਂਗਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਸਾਨਾਂ ਦੇ ਨਾਲ ਖੜੇ ਰਹਿਣ ਦੀ ਗੱਲ ਕਹੀ ਤੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਦੀਆਂ ਜੋ ਸ਼ਕਤੀਆਂ ਘੱਟ ਕੀਤੀਆਂ ਗਈਆਂ ਹਨ, ਉਸਦੀ ਵਜ੍ਹਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਨਾਲ ਹਨ।


ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਦੇ 9 ਵੱਡੇ-ਵੱਡੇ ਸਟੇਡੀਅਮ ਦੇਖੇ। ਇਹ ਕੇਂਦਰ ਸਰਕਾਰ ਨੇ ਸਾਜ਼ਿਸ਼ ਰਚੀ ਕਿ ਸਟੇਡੀਅਮ ਨੂੰ ਜੇਲ੍ਹ ਬਣਾ ਦੇਣਗੇ। ਪਰ ਕਾਨੂੰਨ 'ਚ ਲਿਖਿਆ ਸੀ ਕਿ ਇਸ ਦਾ ਫੈਸਲਾ ਸੂਬਾ ਸਰਕਾਰ ਦਾ ਹੋਵੇਗਾ। ਕੇਜਰੀਵਾਲ ਨੇ ਕਿਸਾਨਾਂ ਨੂੰ ਦੱਸਿਆ ਕਿ ਉਨ੍ਹਾਂ 'ਤੇ ਬਹੁਤ ਦਬਾਅ ਪਾਇਆ ਗਿਆ। ਪਰ ਉਹ ਨਹੀਂ ਮੰਨੇ ਤੇ ਫਾਈਲ ਰਿਜੈਕਟ ਕੀਤੀ।


ਕਿਸਾਨਾਂ 'ਤੇ ਲਾਠੀਚਾਰਜ ਕਰਨ ਦੀ ਵਜ੍ਹਾ ਨਾਲ ਘੱਟ ਹੋਇਆ ਇਕੱਠ- ਕੇਜਰੀਵਾਲ


ਕੇਜਰੀਵਾਲ ਕੱਲ੍ਹ ਤੀਜੀ ਵਾਰ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਯੂਪੀ ਦੇ ਮੇਰਠ ਤੇ ਪੰਜਾਬ ਦੇ ਮੋਗਾ 'ਚ ਅਰਵਿੰਦ ਕੇਜਰੀਵਾਲ ਕਿਸਾਨਾਂ ਚ ਪਹੁੰਚ ਕੇ ਮਹਾਂਪੰਚਾਇਤ ਦਾ ਹਿੱਸਾ ਬਣ ਚੁੱਕੇ ਹਨ। ਹਰ ਵਾਰ ਕੇਜਰੀਵਾਲ ਨੂੰ ਸੁਣਨ ਲਈ ਵੱਡੀ ਗਿਣਤੀ ਕਿਸਾਨ ਪਹੁੰਚਦੇ ਹਨ। ਪਰ ਇਸ ਵਾਰ ਜੀਂਦ ਦੀ ਮਹਾਂਰਪੰਚਾਇਤ 'ਚ ਜ਼ਿਆਦਾ ਲੋਕ ਨਹੀਂ ਦਿਖੇ। ਇਸਦੀ ਵਜ੍ਹਾ ਖੁਦ ਕੇਜਰੀਵਾਲ ਨੇ ਮੰਚ ਤੋਂ ਦੱਸੀ।


ਕੇਜਰੀਵਾਲ ਨੇ ਬੀਜੇਪੀ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਰੋਹਤਕ 'ਚ ਕੱਲ੍ਹ ਕਿਸਾਨਾਂ 'ਤੇ ਲਾਠੀਚਾਰਜ ਕਰਵਾਇਆ ਗਿਆ। ਇਸ ਕਾਰਨ ਟ੍ਰੈਫਿਕ ਜਾਮ ਹੈ। ਇਹੀ ਵਜ੍ਹਾ ਸਾਹਮਣੇ ਆਈ ਕਿ ਜ਼ਿਆਦਾ ਲੋਕ ਜੀਂਦ ਨਹੀਂ ਪਹੁੰਚ ਸਕੇ। ਉੱਥੇ ਮੌਜੂਦ ਕਿਸਾਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਕੱਲ੍ਹ ਹੋਏ ਲਾਠੀਚਾਰਜ ਦੀ ਵਜ੍ਹਾ ਨਾਲ ਰਾਹ ਜਾਮ ਕਰ ਦਿੱਤਾ ਹੈ। ਇਸ ਕਾਰਨ ਮਹਾਂਪੰਚਾਇਤ 'ਚ ਪਹੁੰਚਣ ਵਾਲੇ ਲੋਕ ਰਾਹ 'ਚ ਫਸੇ ਹੋਣ ਕਾਰਨ ਸਮੇਂ 'ਤੇ ਪਹੁੰਚ ਨਹੀਂ ਸਕੇ।