ਰੋਪੜ: ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਮੁਹਾਲੀ ਅਦਾਲਤ ਵਿੱਚ ਜਿਸ ਯੂਪੀ ਰਜਿਸਟ੍ਰੇਸ਼ਨ ਨੰਬਰ ਵਾਲੀ ਐਂਬੂਲੈਂਸ 'ਚ ਲਿਜਾਇਆ ਗਿਆ ਸੀ ਉਸ 'ਤੇ ਸਵਾਲ ਖੜੇ ਕੀਤੇ ਜਾ ਰਹੇਸੀ। ਇਹ ਐਂਬੂਲੈਂਸ ਰੋਪੜ ਆਨੰਦਪੁਰ ਸਾਹਿਬ ਰੋਡ ’ਤੇ ਲਾਵਾਰਿਸ ਮਿਲੀ ਹੈ। ਇਸ ਐਂਬੂਲੈਂਸ ਉਸ ਦਿਨ ਤੋਂ ਚਰਚਾ ਵਿੱਚ ਹੈ, ਜਦ ਮੁਖਤਾਰ ਅੰਸਾਰੀ ਨੂੰ 31 ਮਾਰਚ ਨੂੰ ਕੇਸ ਦੇ ਸਬੰਧ ਵਿੱਚ ਰੋਪੜ ਜੇਲ੍ਹ ਤੋਂ ਮੁਹਾਲੀ ਅਦਾਲਤ ਵਿੱਚ ਇਸ ਹੀ ਐਂਬੂਲੈਂਸ 'ਚ ਬਿਠਾ ਕੇ ਲਿਜਾਇਆ ਗਿਆ ਸੀ। ਇਹ ਐਂਬੂਲੈਂਸ ਅੱਜ ਐਤਵਾਰ ਰਾਤ ਨੂੰ ਰੋਪੜ ਹਾਈਵੇਅ 'ਤੇ ਨਾਨਕ ਢਾਬੇ ਦੇ ਬਾਹਰ ਖੜ੍ਹੀ ਮਿਲੀ ਹੈ।

 

ਏਬੀਪੀ ਨਿਊਜ਼ ਦੀ ਖ਼ਬਰ ਤੋਂ ਬਾਅਦ ਰੋਪੜ ਪੁਲਿਸ ਐਂਬੂਲੈਂਸ ਨੂੰ ਕਬਜ਼ੇ ਵਿੱਚ ਲੈਣ ਲਈ ਪਹੁੰਚੀ। ਖੇਤਰ ਦੇ ਐਸਐਚਓ ਵੀ ਮੌਕੇ 'ਤੇ ਪਹੁੰਚ ਚੁਕੇ ਹਨ। ਢਾਬੇ ਵਾਲੇ ਤੋਂ ਉਸ ਵਿਅਕਤੀ ਬਾਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਇਸ ਨੂੰ ਇਥੇ ਖੜ੍ਹੀ ਕਰਕੇ ਗਿਆ ਹੈ। ਢਾਬੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ਾਮ ਕਰੀਬ 7:45 ਵਜੇ ਕੋਈ ਇਹ ਐਂਬੂਲੈਂਸ ਖੜ੍ਹੀ ਕਰਕੇ ਆਪ ਕਿਸੇ ਹੋਰ ਕਾਰ 'ਤੇ ਚਲਾ ਗਿਆ। ਐਂਬੂਲੈਂਸ ਦੇ ਦੋਵੇਂ ਦਰਵਾਜ਼ੇ ਲੌਕ ਕੀਤੇ ਹੋਏ ਹਨ। ਐਂਬੂਲੈਂਸ ਨੂੰ ਅੱਗੇ ਤੇ ਪਿੱਛੇ ਰਜਿਸਟਰੇਸ਼ਨ ਪਲੇਟ 'ਤੇ ਯੂਕੋ ਮਿੱਟੀ ਨਾਲ ਢਕਣ ਦੀ ਕੋਸ਼ਿਸ਼ ਕੀਤੀ ਗਈ ਹੈ। 

 

ਬੇਸ਼ਕ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੁਖਤਾਰ ਅੰਸਾਰੀ ਨੂੰ ਸਿਰਫ ਅਦਾਲਤ ਦੇ ਆਦੇਸ਼ 'ਤੇ ਇਕ ਨਿੱਜੀ ਐਂਬੂਲੈਂਸ ਜਾਣ ਦੀ ਆਗਿਆ ਦਿੱਤੀ ਗਈ ਸੀ, ਪਰ ਇਹ ਅਜੇ ਵੀ ਭੇਤ ਬਣਿਆ ਹੋਇਆ ਹੈ ਕਿ ਮੁਖਤਾਰ ਅੰਸਾਰੀ ਨੇ ਯੂਪੀ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਐਂਬੂਲੈਂਸ ਨੂੰ ਹੀ ਕਿਉਂ ਚੁਣਿਆ। ਇਹ ਵੀ ਕਿਆਸ ਲਗਾਏ ਜਾਂਦੇ ਰਹੇ ਹਨ ਕਿ ਇਹ ਐਂਬੂਲੈਂਸ ਬੁਲੇਟ ਪਰੂਫ ਹੈ ਪਰ ਐਂਬੂਲੈਂਸ ਨੂੰ ਵੇਖਦਿਆਂ ਇਹ ਬੁਲੇਟ ਪਰੂਫ ਨਹੀਂ ਜਾਪਦੀ। 

 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904