ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਜਨਮ ਦਿਨ ਹੈ। ਪਰ ਉਹ ਆਪਣਾ ਜਨਮ ਦਿਨ ਨਹੀਂ ਮਨਾਉਣਗੇ। ਸ਼ਨੀਵਾਰ ਕੇਜਰੀਵਾਲ ਨੇ ਆਜ਼ਾਦੀ ਦਿਹਾੜੇ 'ਤੇ ਦੇਸ਼ ਭਰ ਦੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।


ਕੇਜਰੀਵਾਲ ਨੇ ਪਾਰਟੀ ਕਾਰਕੁੰਨਾ ਨੂੰ ਕਿਹਾ 'ਕੱਲ੍ਹ ਮੈਂ ਜਨਮ ਦਿਨ ਨਹੀਂ ਮਨਾ ਰਿਹਾ, ਸਭ ਨੂੰ ਅਪੀਲ ਹੈ ਕਿ ਮੇਰੇ ਘਰ ਵਧਾਈ ਦੇਣ ਨਾ ਆਉਣਾ। ਪਰ ਗਿਫ਼ਟ 'ਚ ਤੁਸੀਂ ਆਕਸੀ ਮੀਟਰ ਦੇ ਸਕਦੇ ਹੋ।' ਕੇਜਰੀਵਾਲ ਨੇ ਕਿਹਾ ਕਿ ਆਪਣੇ ਪਿੰਡ 'ਚ ਆਪਣੇ ਇਲਾਕੇ ਚ ਆਕਸੀਜਨ ਕੇਂਦਰ ਸ਼ੁਰੂ ਕਰੋ।


ਸਾਰੇ ਕਾਰਕੁੰਨਾਂ, ਸਮਰਥਕਾਂ, ਡੋਨਰਸ ਨੂੰ ਅਪੀਲ ਹੈ ਕਿ ਅਸੀਂ ਇਹ ਯੋਜਨਾ ਬਣਾ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ 'ਚ ਇਕ-ਇਕ ਵਿਅਕਤੀ ਨੂੰ ਇਕ-ਇਕ ਆਕਸੀ ਮੀਟਰ ਦੇਕੇ ਉਸ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਅਰਵਿੰਦ ਕੇਜਰੀਵਾਲ ਨੇ ਕਿਹਾ, 'ਦੇਸ਼ ਕੋਰੋਨਾ ਨਾਲ ਜੂਝ ਰਿਹਾ ਹੈ।'


ਕੋਰੋਨਾ ਦੀ ਰਫ਼ਤਾਰ ਬਰਕਰਾਰ, 24 ਘੰਟਿਆਂ 'ਚ ਢਾਈ ਲੱਖ ਦੇ ਕਰੀਬ ਨਵੇਂ ਕੇਸ, 5000 ਤੋਂ ਜ਼ਿਆਦਾ ਮੌਤਾਂ


ਸਿਹਤ ਮੰਤਰਾਲੇ ਦਾ ਦਾਅਵਾ: ਭਾਰਤ 'ਚ ਮੌਤ ਦਰ ਕੌਮਾਂਤਰੀ ਔਸਤ ਤੋਂ ਘੱਟ


ਉਨ੍ਹਾਂ ਕਿਹਾ 'ਦਿੱਲੀ 'ਚ ਵੀ ਇਕ ਸਮਾਂ ਅਜਿਹਾ ਸੀ ਪਰ ਹੁਣ ਸਭ ਨੂੰ ਨਾਲ ਲੈਕੇ ਕਾਬੂ ਪਾ ਲਿਆ ਹੈ। ਫਿਲਹਾਲ ਬਾਜ਼ੀ ਜਿੱਤੀ ਨਹੀਂ ਪਰ ਹਾਲਾਤ ਕਾਫੀ ਠੀਕ ਹਨ। ਇਸ ਲਈ ਪਲਾਜ਼ਮਾ ਬੈਂਕ ਬਣਾਏ, ਬੈੱਡ ਵਧਾਏ। ਪਰ ਅਜੇ ਵੀ ਦੇਸ਼ 'ਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖ ਕੇ ਚਿੰਤਾ ਹੁੰਦੀ ਹੈ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ