ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਬੀਜੇਪੀ ਪ੍ਰਧਾਨ ਜੇਪੀ ਨੱਢਾ, ਕਈ ਹੋਰ ਕੇਂਦਰੀ ਮੰਤਰੀ ਤੇ ਹੋਰ ਸ਼ਖ਼ਸੀਅਤਾਂ ਨੇ ਵਾਜਪਾਈ ਨੂੰ ਸ਼ਰਧਾਂਜਲੀ ਭੇਂਟ ਕੀਤੀ।


ਦਿੱਲੀ ਦੇ ਏਮਜ਼ ਹਸਪਤਾਲ 'ਚ 16 ਅਗਸਤ, 2018 ਨੂੰ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 2015 'ਚ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕਰਕੇ ਵੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ।





ਅਟਲ ਬਿਹਾਰੀ ਵਾਜਪਾਈ ਦਾ ਜਨਮ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ 25 ਦਸੰਬਰ, 1924 ਨੂੰ ਹੋਇਆ ਸੀ। ਉਹ ਇਕਲੌਤੇ ਅਜਿਹੇ ਨੇਤਾ ਸਨ ਜਿੰਨ੍ਹਾਂ ਨੇ ਜਵਾਹਰ ਲਾਲ ਲਹਿਰੂ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦਾ ਤਿੰਨ ਵਾਰ ਸੰਭਾਲਿਆ। ਵਾਜਪਾਈ ਸਭ ਤੋਂ ਪਹਿਲਾਂ 1996 'ਚ 13 ਦਿਨ ਲਈ ਪ੍ਰਧਾਨ ਮੰਤਰੀ ਬਣੇ ਸਨ ਤੇ ਉਸ ਤੋਂ ਬਾਅਦ 1998 'ਚ ਉਨ੍ਹਾਂ ਕੇਂਦਰ 'ਚ 13 ਮਹੀਨੇ ਸਰਕਾਰ ਚਲਾਈ।


ਕੋਰੋਨਾ ਦੀ ਰਫ਼ਤਾਰ ਬਰਕਰਾਰ, 24 ਘੰਟਿਆਂ 'ਚ ਢਾਈ ਲੱਖ ਦੇ ਕਰੀਬ ਨਵੇਂ ਕੇਸ, 5000 ਤੋਂ ਜ਼ਿਆਦਾ ਮੌਤਾਂ


1999 'ਚ ਉਹ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ 2004 'ਚ ਐਨਡੀਏ ਦੀ ਹਾਰ ਤਕ ਇਸ ਅਹੁਦੇ 'ਤੇ ਬਣੇ ਰਹੇ। ਉਨ੍ਹਾਂ ਦੇ ਕਾਰਜਕਾਲ 'ਚ ਭਾਰਤ ਨੇ ਪਰਮਾਣੂ ਪਰੀਖਣ ਕਰਕੇ ਇਹ ਸਮਰੱਥਾ ਹਾਸਲ ਕੀਤੀ। ਕਾਰਗਿਲ 'ਚ ਹੋਈ ਪਾਕਿਸਤਾਨੀ ਘੁਸਪੈਠ ਨੂੰ ਰੋਕ ਕੇ ਭਾਰਤ ਨੇ ਗਵਾਂਡੀ ਦੇਸ਼ ਨੂੰ ਸਬਕ ਸਿਖਾਇਆ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ