Arvind Kejriwal Photo Controversy: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਵਿਚਕਾਰ ਲਾਉਣ ਨੂੰ ਲੈਕੇ ਸ਼ਹੀਦ-ਏ-ਆਜ਼ਮ ਦੇ ਪੋਤਰੇ ਯਾਦਵਿੰਦਰ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਨੂੰ ਸਖ਼ਤ ਹਿਦਾਇਤ ਦੇ ਦਿੱਤੀ ਹੈ।


ਉਨ੍ਹਾਂ ਨੇ ਇਸ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਨੂੰ ਘੇਰਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਲ ਤਸਵੀਰਾਂ ਲਾਈਆਂ ਗਈਆਂ ਹਨ, ਉਹ ਦੇਖ ਕੇ ਉਨ੍ਹਾਂ ਨੂੰ ਬਹੁਤ ਬੂਰਾ ਲੱਗਿਆ ਅਤੇ ਅਫਸੋਸ ਵੀ ਹੋਇਆ। ਤੁਹਾਨੂੰ ਅਰਵਿੰਦ ਕੇਜਰੀਵਾਲ ਦੀ ਇਸ ਤਰ੍ਹਾਂ ਦੇ ਮਹਾਨ ਲੋਕਾਂ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ।


ਇਹ ਵੀ ਪੜ੍ਹੋ: Punjab news: ਕਿਸਾਨਾਂ ਨੇ ਭਾਜਪਾ ਦੇ ਵਿਰੋਧ ਲਈ ਖਿੱਚ ਲਈ ਤਿਆਰੀ, ਦੱਸਿਆ ਵਿਰੋਧ ਕਰਨ ਦਾ ਤਰੀਕਾ






ਯਾਦਵਿੰਦਰ ਸਿੰਘ ਸੰਧੂ ਨੇ ਕਿਹਾ, "ਅੱਜ ਸਵੇਰੇ ਸੁਨੀਤਾ ਕੇਜਰੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਅਤੇ ਉਸ ਨੂੰ ਦੇਖਣ ਤੋਂ ਬਾਅਦ ਮੈਨੂੰ ਬਹੁਤ ਬੂਰਾ ਲੱਗਿਆ। ਸਾਨੂੰ ਉਸ ‘ਤੇ ਅਫ਼ਸੋਸ ਵੀ ਹੋਇਆ। ਸ਼ਹੀਦ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਵਿਚਾਲੇ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਈ ਹੋਈ ਸੀ। ਉਨ੍ਹਾਂ ਦੀ ਤੁਲਨਾ ਸ਼ਹੀਦ-ਏ- ਆਜ਼ਮ ਅਤੇ ਬਾਬਾ ਸਾਹਿਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਦੇਖ ਕੇ ਬਹੁਤ ਬੁਰਾ ਲੱਗਿਆ। ਇਹ ਗ਼ਲਤ ਹੈ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।"


ਭਗਤ ਸਿੰਘ ਦੇ ਪੋਤਰੇ ਮੁਤਾਬਕ, "’ਆਮ ਆਦਮੀ ਪਾਰਟੀ ਤੋਂ ਇਲਾਵਾ ਕਿਸੇ ਹੋਰ ਆਗੂ ਜਾਂ ਪਾਰਟੀ ਨੂੰ ਇਨ੍ਹਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਤੁਸੀਂ ਜਿੱਥੇ ਚਾਹੋ, ਨਿੱਜੀ ਰਾਜਨੀਤੀ ਕਰ ਸਕਦੇ ਹੋ। ਇਸ ਵਿੱਚ ਕੋਈ ਹਰਜ ਨਹੀਂ ਹੈ, ਪਰ ਤੁਹਾਨੂੰ ਇਨ੍ਹਾਂ ਮਹਾਨ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਸਾਨੂੰ ਉਨ੍ਹਾਂ ਦੇ ਦਿਖਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ। ਮੈਨੂੰ ਪੂਰੇ ਭਾਰਤ ਤੋਂ ਪ੍ਰਤੀਕਿਰਿਆ ਸਾਹਮਣੇ ਆਈਆਂ। ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੇ ਪ੍ਰੇਮੀਆਂ ਨੂੰ ਵੀ ਇਹ ਗੱਲ ਬਹੁਤ ਗ਼ਲਤ ਲੱਗੀ। ਮੈਨੂੰ ਉਨ੍ਹਾਂ ਦੇ ਵੀ ਫੋਨ ਆਏ।"