Punjab news: ਅੱਜ ਚੱਬਾ ਪਿੰਡ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲੋਕ ਸਭਾ ਚੋਣਾਂ ਨੂੰ ਲੈਕੇ ਭਾਜਪਾ ਦੇ ਵਿਰੋਧ 'ਚ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਆਗੂ ਨੇ ਦੱਸਿਆ ਕਿ ਪੋਸਟਰਾਂ 'ਤੇ 12 ਸਵਾਲ ਲਿਖੇ ਗਏ ਹਨ।
ਦੱਸ ਦਈਏ ਕਿ ਇਹ ਸਵਾਲ ਉਦੋਂ ਪੁੱਛੇ ਜਾਣਗੇ, ਜਦੋਂ ਕਿਸੇ ਵੀ ਪਿੰਡ ਵਿੱਚ ਭਾਜਪਾ ਉਮੀਦਵਾਰ ਕਿਸਾਨ ਤੋਂ ਵੋਟ ਮੰਗਣ ਜਾਣਗੇ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਮੰਗੇ ਜਾਣਗੇ। ਜੇਕਰ ਉਨ੍ਹਾਂ ਸਵਾਲਾਂ ਦੇ ਜਵਾਬ ਨਾ ਦਿੱਤੇ ਤਾਂ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਵੀ ਜਦੋਂ ਹਰਿਆਣਾ ਦੇ ਰਤੀਆ ਵਿੱਚ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਪੁੱਛੇ ਤਾਂ ਮੁੱਖ ਮੰਤਰੀ ਭੱਜ ਗਏ ਅਤੇ ਕਿਸਾਨਾਂ ਨੇ ਜਦੋਂ ਭਾਜਪਾ ਦਾ ਵਿਰੋਧ ਕੀਤਾ ਤਾਂ 400 ਦੇ ਕਰੀਬ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: Lok Sabha Election: ਬਾਜਵਾ ਨੇ ਕਾਂਗਰਸ ਦੇ ਚੋਣ ਮੈਨੀਫ਼ੈਸਟੋ ਦੀ ਕੀਤੀ ਸ਼ਲਾਘਾ, ਦੱਸਿਆ ਇਨਕਲਾਬੀ ਮੈਨੀਫ਼ੈਸਟੋ
ਉਨ੍ਹਾਂ ਕਿਹਾ ਕਿ ਕਿਸਾਨ ਨਾ ਤਾਂ ਕੱਪੜੇ ਪਾੜਨਗੇ ਅਤੇ ਨਾ ਹੀ ਕਿਸੇ ਆਗੂ ਨੂੰ ਧੱਕਾ ਦੇਣਗੇ, ਸਗੋਂ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨਗੇ।ਕਿਸਾਨ ਆਗੂ ਨੇ ਸ਼ੱਕ ਜ਼ਾਹਰ ਕੀਤਾ ਕਿ ਭਾਜਪਾ ਏਜੰਸੀਆਂ ਰਾਹੀਂ ਹਿੰਸਾ ਭੜਕਾ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਸਕਦੀ ਹੈ।
ਕਾਂਗਰਸ ਨੇ ਅੱਜ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਰਕਾਰ ਬਣਨ ਤੋਂ ਬਾਅਦ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਲਿਆਉਣ ਲਈ ਕਿਹਾ ਤਾਂ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਸਰਕਾਰ ਆਵੇਗੀ ਤਾਂ ਦੇਖਾਂਗੇ ਕਿ ਇਹ ਵਾਅਦਾ ਪੂਰਾ ਕਰਦੀ ਹੈ ਜਾਂ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਵੀ ਅਜਿਹੇ ਕਈ ਵਾਅਦੇ ਕੀਤੇ ਸਨ ਪਰ ਅੱਜ ਤੱਕ ਪੂਰੇ ਨਹੀਂ ਹੋਏ, ਕਿਸਾਨਾਂ ਨੂੰ ਲੱਗਦਾ ਹੈ ਕਿ ਸੰਘਰਸ਼ ਤੋਂ ਬਿਨਾਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣੀਆਂ ਹਨ।
ਇਹ ਵੀ ਪੜ੍ਹੋ: Crime news: ਮੁੰਡੇ ਨੇ ਕਰਵਾਇਆ ਪ੍ਰੇਮ ਵਿਆਹ! ਮਾਂ ਨਾਲ ਕੁੜੀ ਵਾਲਿਆਂ ਨੇ ਕਰ ਦਿੱਤਾ ਆਹ ਕਾਰਾ, ਸੁਣ ਕੇ ਕੰਬ ਜਾਵੇਗੀ ਰੂਹ