ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇੰਟੈਲੀਜੈਂਸੀ ਬਿਊਰੋ (ਆਈਬੀ) ਤੇ ਰਿਸਰਚ ਐਂਡ ਐਨਾਲੈਸਿਸ ਵਿੰਗ (ਰਾਅ) ਦੇ ਨਵੇਂ ਮੁੱਖੀਆਂ ਦੇ ਨਾਂ ਦਾ ਐਲਾਨ ਕੀਤਾ ਹੈ। 1984 ਬੈਚ ਦੇ ਆਈਪੀਐਸ ਅਧਿਕਾਰੀ ਅਰਵਿੰਦ ਕੁਮਾਰ ਨੂੰ ਆਈਬੀ ਦਾ ਡਾਇਰੈਕਟਰ ਬਣਾਇਆ ਗਿਆ ਹੈ। ਉਨ੍ਹਾਂ ਦੀ ਆਈਬੀ ਦੇ ਸਾਬਕਾ ਡਾਇਰੈਕਟਰ ਰਾਜੀਵ ਜੈਨ ਦੀ ਥਾਂ ਨਿਯੁਕਤੀ ਕੀਤੀ ਗਈ ਹੈ। ਉਧਰ ਦੂਜੇ ਪਾਸੇ 1984 ਬੈਚ ਦੇ ਪੰਜਾਬ ਕੇਡਰ ਆਈਪੀਐਸ ਅਧਿਕਾਰੀ ਸਾਮੰਤ ਗੋਇਲ ਨੂੰ ਰਾਅ ਦਾ ਚੀਫ ਬਣਾਇਆ ਗਿਆ ਹੈ।
ਇੰਟੈਲੀਜੈਂਸ ਬਿਊਰੋ ਦੇ ਨਵੇਂ ਡਾਇਰੈਕਟਰ ਅਰਵਿੰਦ ਕੁਮਾਰ ਨੂੰ ਕਸ਼ਮੀਰ ਮਾਮਲਿਆਂ ਦਾ ਮਾਹਿਰ ਮੰਨਿਆ ਜਾਂਦਾ ਹੈ। ਉਧਰ ਕਿਹਾ ਜਾਂਦਾ ਹੈ ਕਿ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਸਾਮੰਤ ਗੋਇਲ ਨੇ ਹੀ ਬਾਲਾਕੋਟ ਏਅਰਸਟ੍ਰਾਈਕ ਦੀ ਪੂਰੀ ਪਲਾਨਿੰਗ ਕੀਤੀ ਸੀ।
ਪੁਲਵਾਮਾ ਤੇ ਪਠਾਨਕੋਟ ‘ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਹੀ ਵਿਰੋਧੀ ਪਾਰਟੀਆਂ ਸੁਰੱਖਿਆ ਘੇਰੇ ‘ਤੇ ਸਵਾਲ ਚੁੱਕ ਰਹੀਆਂ ਸੀ। ਉਹ ਲਗਾਤਾਰ ਹਮਲਾਵਰ ਹੋ ਕੇ ਕਹਿ ਰਹੀਆਂ ਸੀ ਕਿ ਆਖਰ ਇਨ੍ਹਾਂ ਹਮਲਿਆਂ ਲਈ ਕੌਣ ਜ਼ਿੰਮੇਦਾਰ ਹੈ। ਹੁਣ ਨਵੀਂ ਸਰਕਾਰ ਤੋਂ ਬਾਅਦ ਹੀ ਵੱਡਾ ਬਦਲਾਅ ਕੀਤਾ ਗਿਆ ਹੈ।
ਮੋਦੀ ਸਰਕਾਰ ਦਾ ਵੱਡਾ ਫੈਸਲਾ, ਆਈਬੀ ਤੇ ਰਾਅ ਦੇ ਨਵੇਂ ਮੁਖੀ ਐਲਾਨੇ
ਏਬੀਪੀ ਸਾਂਝਾ
Updated at:
26 Jun 2019 03:22 PM (IST)
ਕੇਂਦਰ ਸਰਕਾਰ ਨੇ ਇੰਟੈਲੀਜੈਂਸੀ ਬਿਊਰੋ (ਆਈਬੀ) ਤੇ ਰਿਸਰਚ ਐਂਡ ਐਨਾਲੈਸਿਸ ਵਿੰਗ (ਰਾਅ) ਦੇ ਨਵੇਂ ਮੁੱਖੀਆਂ ਦੇ ਨਾਂ ਦਾ ਐਲਾਨ ਕੀਤਾ ਹੈ। 1984 ਬੈਚ ਦੇ ਆਈਪੀਐਸ ਅਧਿਕਾਰੀ ਅਰਵਿੰਦ ਕੁਮਾਰ ਨੂੰ ਆਈਬੀ ਦਾ ਡਾਇਰੈਕਟਰ ਬਣਾਇਆ ਗਿਆ ਹੈ।
- - - - - - - - - Advertisement - - - - - - - - -