ਕਰੀਮਗੰਜ: ਅਸਮ 'ਚ ਪੋਲਿੰਗ ਪਾਰਟੀ ਵੱਲੋਂ ਬੀਜੇਪੀ ਉਮੀਦਵਾਰ ਦੀ ਪਤਨੀ ਦੇ ਵਾਹਨ 'ਚ ਇਕ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਲਿਜਾਣ ਦੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਕਰਾਉਣ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਕਰੀਮਗੰਜ ਜ਼ਿਲ੍ਹੇ ਦੇ ਅਧਿਕਾਰੀ ਅਨਬਾਮੁਥਨ ਐਮਪੀ ਨੇ ਮਾਮਲੇ ਦੀ ਜਾਂਚ ਲਈ ਸ਼ੁੱਕਰਵਾਰ ਰਾਤ ਹੁਕਮ ਜਾਰੀ ਕੀਤੇ। ਅਸਮ 'ਚ ਵਿਧਾਨਸਭਾ ਚੋਣਾਂ ਦੇ ਵਿਚ ਇਸ ਘਟਨਾ ਨੇ ਵੱਡਾ ਵਿਵਾਦ ਪੈਦਾ ਕਰ ਦਿੱਤਾ ਹੈ। ਮੰਗਲਵਾਰ ਅੰਤਿਮ ਗੇੜ ਦੀ ਵੋਟਿੰਗ ਹੋਣੀ ਹੈ।


ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ਨ ਤੇਰਾਂਗ ਨੂੰ ਜਾਂਚ ਕਰਕੇ ਤਿੰਨ ਦਿਨ 'ਚ ਵਿਸਥਾਰ ਰਿਪੋਰਟ ਦੇਣ ਲਈ ਕਿਹਾ ਹੈ। ਹੁਕਮਾਂ 'ਚ ਕਿਹਾ ਗਿਆ ਕਿ ਇਸ ਘਟਨਾ ਨੇ ਮਤਦਾਨ ਵਾਲੀ ਈਵੀਐਮ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਦਿੱਤਾ ਹੈ ਤੇ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਪ੍ਰਭਾਵ ਪਾਇਆ ਹੈ। ਜਾਂਚ 'ਚ ਇਹ ਵੀ ਪਤਾ ਲਾਇਆ ਜਾਵੇਗਾ ਕਿ ਕਿਹੜੇ ਹਾਲਾਤਾਂ 'ਚ ਪੋਲਿੰਗ ਪਾਰਟੀ ਨੇ ਨਿੱਜੀ ਵਾਹਨ 'ਚ ਯਾਤਰਾ ਕੀਤੀ ਤੇ ਇਸ ਗੱਲ ਦਾ ਵੀ ਪਤਾ ਲਾਇਆ ਜਾਵੇਗਾ ਕਿ ਅਧਿਕਾਰੀਆਂ ਵੱਲੋਂ ਕਿਤੇ ਕੋਈ ਚੂਕ ਹੋਈ ਜਾਂ ਕੋਈ ਸਾਜ਼ਿਸ਼ ਹੈ।


ਵੀਰਵਾਰ ਰਾਤ ਕਰੀਮਨਗਰ ਕਸਬੇ ਦੇ ਬਾਹਰੀ ਇਲਾਕੇ 'ਚ ਹਿੰਸਾ ਭੜਕ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਹਾਲਾਤ ਕਾਬੂ ਕਰਨ ਲਈ ਹਵਾ 'ਚ ਗੋਲੀਆਂ ਚਲਾਉਣੀਆਂ ਪਈਆਂ। ਦਰਅਸਲ ਕੁਝ ਲੋਕਾਂ ਨੇ ਦੇਖਿਆ ਕਿ ਈਵੀਐਮ ਨੂੰ ਸਟ੍ਰੌਂਗ ਰੂਮ ਤਕ ਲਿਜਾਣ ਲਈ ਬੀਜੇਪੀ ਉਮੀਦਵਾਰ ਦੇ ਵਾਹਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸਦਾ ਉਨ੍ਹਾਂ ਵਿਰੋਧ ਤੇ ਹੰਗਾਮਾ ਕੀਤਾ।


ਚੋਣ ਕਮਿਸ਼ਨ ਨੇ ਚਾਰ ਚੋਣ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਪੋਲਿੰਗ ਸਟੇਸ਼ਨ 'ਤੇ ਮੁੜ ਤੋਂ ਵੋਟਿੰਗ ਕਰਾਉਣ ਲਈ ਕਿਹਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਮਿਸ਼ਨ ਨੂੰ ਜਾਂਚ ਕਰਨ ਲਈ ਕਿਹਾ ਹੈ। ਇਸ ਦਰਮਿਆਨ ਪੁਲਿਸ ਨੇ ਘਟਨਾ ਤੋਂ ਬਾਅਦ ਹੋਈ ਹਿੰਸਾ ਦੇ ਇਲਜ਼ਾਮ 'ਚ ਕਰੀਬ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904