ਜੋਧਪੁਰ: ਤਾਉਮਰ ਕੈਦ ਤੋਂ ਮਗਰੋਂ ਵੀ ਆਸਾਰਾਮ ਬਾਪੂ ਦੇ ਵਿਵਾਦ ਜਾਰੀ ਹਨ। ਹੁਣ ਉਸ ਦਾ ਇੱਕ ਆਡੀਓ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਦਰਅਸਲ ਬਲਾਤਕਾਰ ਦੇ ਦੋਸ਼ ਵਿੱਚ ਜੋਧਪੁਰ ਦੀ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਆਸਾਰਾਮ ਦਾ ਆਡੀਓ ਵਾਇਰਲ ਹੋਇਆ ਹੈ।

 

ਇਸ ਵਿੱਚ ਆਸਾਰਾਮ ਅਜੇ ਵੀ ਚੰਗੇ ਦਿਨ ਪਰਤਣ ਦੀ ਆਸ ਪ੍ਰਗਟਾ ਰਿਹਾ ਹੈ। ਉਹ ਫੋਨ ਉੱਤੇ ਆਪਣੇ ਇੱਕ ਸ਼ਰਧਾਲੂ ਨੂੰ ਜਲਦੀ ਹੀ ਚੰਗੇ ਦਿਨ ਆਉਣ ਦਾ ਦਿਲਾਸਾ ਦੇ ਰਿਹਾ ਹੈ। ਇਹ ਆਡੀਓ ਕਲਿਪਿੰਗ ਵਾਇਰਲ ਹੋ ਗਈ ਹੈ।

ਜੋਧਪੁਰ ਜੇਲ੍ਹ ਦੇ ਡੀਆਈਜੀ ਵਿਕਰਮ ਸਿੰਘ ਅਨੁਸਾਰ ਇਹ 15 ਮਿੰਟ ਦੀ ਆਡੀਓ ਕਲਿਪ ਸ਼ੁੱਕਰਵਾਰ ਨੂੰ ਰਿਕਾਰਡ ਕੀਤੀ ਹੋ ਸਕਦੀ ਹੈ ਕਿਉਂਕਿ ਉਸ ਦਿਨ ਹੀ ਆਸਾਰਾਮ ਨੂੰ ਸਜ਼ਾ ਮਿਲੀ ਸੀ। ਜੇਲ੍ਹ ਨਿਯਮਾਂ ਅਨੁਸਾਰ ਕੈਦੀ ਦੋ ਨੰਬਰਾਂ ਉੱਤੇ ਜੇਲ੍ਹ ਵਿੱਚੋਂ ਫੋਨ ’ਤੇ ਗੱਲਬਾਤ ਕਰ ਸਕਦਾ ਹੈ। ਆਡੀਓ ਵਿੱਚ ਆਸਾਰਾਮ ਸਾਬਰਮਤੀ ਆਸ਼ਰਮ ਦੇ ਸਾਧਕ ਨੂੰ ਸ਼ਾਮ 6:30 ਵਜੇ ਉਪਦੇਸ਼ ਦੇ ਰਿਹਾ ਹੈ।