ਬੰਗਲੁਰੂ: ਇੱਥੋਂ ਦੀ ਅਦਾਲਤ ਨੇ ਸ਼ਨੀਵਾਰ 20 ਅਪਰੈਲ 2017 ਨੂੰ ਛੇ ਸਾਲ ਦੀ ਲੜਕੀ ਨਾਲ ਬਲਾਤਕਾਰ ਅਤੇ ਉਸ ਦਾ ਕਤਲ ਕਰਨ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫ਼ੈਸਲੇ ਨੂੰ ਹਾਈ ਕੋਰਟ ਵੱਲੋਂ ਹਰੀ ਝੰਡੀ ਮਿਲਣੀ ਅਜੇ ਬਾਕੀ ਹੈ, ਤਦ ਤਕ ਦੋਸ਼ੀ ਅਦਾਲਤ ਦੇ ਫ਼ੈਸਲੇ ਵਿਰੁੱਧ ਅਪੀਲ ਕਰ ਸਕਦਾ ਹੈ। ਦੋਸ਼ੀ ਦੀ ਪਛਾਣ ਅਨਿਲ ਬਾਲਾਗਰ (35) ਨਿਵਾਸੀ ਗਿਰੀਨਗਰ ਵਜੋਂ ਹੋਈ ਜੋ ਖ਼ੁਦ ਦੋ ਬੱਚੀਆਂ ਦਾ ਪਿਤਾ ਹੈ।

 

ਸਰਕਾਰੀ ਵਕੀਲ ਚੰਨਾ ਵੈਂਕਟਰਮਨੱਪਾ ਨੇ ਦੱਸਿਆ ਕਿ ਬਾਲਾਗਰ ਨੂੰ 6 ਸਾਲ ਦੀ ਲੜਕੀ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜੱਜ ਐਮ ਲਥਾਕੁਮਾਰੀ ਨੇ ਬੱਚੀ ਦੇ ਬਲਾਤਕਾਰ ਤੇ ਕਤਲ ਦੇ ਜ਼ੁਰਮ ’ਚ ਅਨਿਲ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਤੇ ਮੌਤ ਦੀ ਸਜ਼ਾ ਸੁਣਾਈ।

ਜਾਣਾਕਰੀ ਮੁਤਾਬਕ ਮ੍ਰਿਤਕ ਲੜਕੀ ਆਪਣੇ ਦਾਦੇ ਦੇ ਘਰ ਦੇ ਬਾਹਰ ਖੇਡ ਰਹੀ ਸੀ ਜੋ ਬਾਲਾਗਰ ਦੇ ਘਰ ਦੇ ਉਲਟ ਪੈਂਦਾ ਹੈ। ਇਸੇ ਦੈਰਾਨ ਉਹ ਕਰੀਬ 6 ਵਜੇ ਲਾਪਤਾ ਹੋ ਗਈ। ਲਗਪਗ 8 ਵਜੇ ਬਾਲਾਗਰ ਨੇ ਦੱਸਿਆ ਕਿ ਕੁਝ ਦਿਨਾਂ ਲਈ ਉਹ ਆਪਣੇ ਜੱਦੀ ਸ਼ਹਿਰ ਜਾ ਰਿਹਾ ਹੈ ਅਤੇ ਉਸ ਦਾ ਮੋਬਾਈਲ ਵੀ ਤੁਰੰਤ ਬੰਦ ਹੋ ਗਿਆ ਸੀ। ਇਸ ਪਿੱਛੋਂ ਤਿੰਨ ਦਿਨ ਬਾਅਦ ਬਾਲਾਗਰ ਦੇ ਘਰ ਤੋਂ ਬਦਬੂ ਆਉਣ ਕਰਕੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਨੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਅੰਦਰੋਂ ਲੜਕੀ ਦੀ ਲਾਸ਼ ਨੂੰ ਮਿਲੀ। ਜਾਂਚ ਤੋਂ ਸਾਬਤ ਹੋਇਆ ਕਿ ਬਲਾਤਕਾਰ ਤੋਂ ਪਹਿਲਾਂ ਬੱਚੀ ਦਾ ਸਿਰ੍ਹਾਣੇ ਨਾਲ ਸਾਹ ਘੁੱਟਿਆ ਗਿਆ ਸੀ।