ਨਵੀਂ ਦਿੱਲੀ: ਪੰਜਾਬ ਵਿੱਚ ਛਿੜੇ ਘਮਸਾਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਪਹਿਲਾਂ ਆਸ਼ੂਤੋਸ਼ ਤੇ ਫਿਰ ਆਸ਼ੀਸ਼ ਖੇਤਾਨ ਦੇ ਅਸਤੀਫੇ ਪਿੱਛੋਂ ਲੱਗ ਰਿਹਾ ਹੈ ਕਿ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਦੋਵਾਂ ਨੇ ਅਸਤੀਫੇ ਪਿੱਛੇ ਆਪਣੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਪਰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਪਾਰਟੀ ’ਤੇ ਸਵਾਲ ਵੀ ਕੀਤੇ ਹਨ। ABP ਨਿਊਜ਼ ਨਾਲ ਗੱਲ ਕਰਦਿਆਂ ਆਸ਼ੀਸ਼ ਖੇਤਾਨ ਨੇ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ। ਖੇਤਾਨ ਨੇ ਕਿਹਾ ਕਿ ਲੀਡਰਸ਼ਿਪ ਦੀ ਕੁਰਸੀ ’ਤੇ ਬੈਠੇ ਲੋਕਾਂ ਨੂੰ ਫਰਾਖ਼ਦਿਲੀ ਦਿਖਾਉਣੀ ਚਾਹੀਦੀ ਹੈ। ਆਸ਼ੀਸ਼ ਨੇ ਕਿਹਾ ਕਿ ਉਹ ਸਿਆਸਤ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਨਾ ਹੀ ਚੋਣਾਂ ਲੜਨਾ ਚਾਹੁੰਦਾ ਹੈ। ਬਲਕਿ ਹੁਣ ਉਹ ਵਕਾਲਤ ਕਰੇਗਾ। ਉਸ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਹੈ। ਪਾਰਟੀ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਪਾਰਟੀ ਨਾਲ ਉਸ ਦਾ ਸਭ ਤੋਂ ਬਹੁਤ ਮੋਹ ਹੈ। ਉਹ ਕੋਈ ਹੋਰ ਸਿਆਸੀ ਦਲ ਨਾਲ ਨਹੀਂ ਜੁੜੇਗਾ ਤੇ ਨਾ ਹੀ ਉਸ ਨੂੰ ਕੋਈ ਅਹੁਦਾ ਚਾਹੀਦਾ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਲੀਡਰਸ਼ਿਪ ਦੀ ਕੁਰਸੀ ’ਤੇ ਬੈਠੇ ਲੋਕਾਂ ਨੂੰ ਉਦਾਰ ਮਨ ਦਿਖਾਉਣਾ ਚਾਹੀਦਾ ਹੈ। ਵੱਡੇ ਮਨ ਨਾਲ ਹੀ ਬਦਲਾਅ ਆ ਸਕਦਾ ਹੈ। ਖੇਤਾਨ ਨੇ ਕਿਹਾ ਕਿ ਕਿਸੇ ਵੀ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲਣਾ ਸੰਭਵ ਨਹੀਂ ਹੈ। ਹਰ ਪਾਰਟੀ ਵਿੱਚ ਆਤਮਚਿੰਤਨ ਦੀ ਜ਼ਰੂਰਤ ਹੁੰਦੀ ਹੈ। ਉਸ ਨੇ ਕਿਹਾ ਕਿ ਮੇਰੇ ਦਿੱਤੇ ਅਸਤੀਫੇ ਨੂੰ ਕਿਸੇ ਕੜੀ ਵਿੱਚ ਨਾ ਵੇਖਿਆ ਜਾਏ। ਉਸਨੂੰ ਇੱਕ ਸਾਲ ਤੋਂ ਲੱਗ ਰਿਹਾ ਸੀ ਕਿ ਹੁਣ ਉਹ ਸਿਆਸੀ ਯਾਤਰਾ ਜਾਂ ਪਾਰਟੀ ਪਾਲਿਟਿਕਸ ਨਹੀਂ ਖੇਡਣਾ ਚਾਹੁੰਦਾ। ਪਾਰਟੀ ਤੇ ਉਸਨੂੰ ਚਲਾਉਣ ਵਾਲਿਆਂ ਨੂੰ ਆਤਮਚਿੰਤਨ ਕਰਨਾ ਚਾਹੀਦਾ ਹੈ।