ਨਵੀਂ ਦਿੱਲੀ: ਲਖੀਮਪੁਰ ਖੀਰੀ ਕਾਂਡ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਚੁਫੇਰਿਓਂ ਦਬਾਅ ਮਗਰੋਂ ਅੱਜ ਕੇਂਦਰੀ ਮੰਤਰੀ ਦਾ ਬੇਟਾ ਅਸ਼ੀਸ਼ ਮਿਸ਼ਰਾ ਉੱਤਰੀ ਪ੍ਰਦੇਸ਼ ਪੁਲਿਸ ਸਾਹਮਣੇ ਸਿਰੰਡਰ ਕਰ ਸਕਦਾ ਹੈ। ਲਖੀਮਪੁਰ ਖੀਰੀ ਕਾਂਡ ਤੇ ਬੀਜੇਪੀ ਕਸੂਤੀ ਘਿਰ ਗਈ ਹੈ। ਇਸ ਲਈ ਉੱਤਰ ਪ੍ਰਦੇਸ਼ ਸਰਕਾਰ ਹੁਣ ਬੈਕਫੁੱਟ 'ਤੇ ਆ ਗਈ ਹੈ।


ਆਸ਼ੀਸ਼ ਮਿਸ਼ਰਾ ਦੇ ਅੱਜ ਸਮਰਪਣ ਕਰਨ ਦੀ ਉਮੀਦ ਹੈ। ਪਰ ਕੱਲ੍ਹ ਤੱਕ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਦੋਵਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।


ਹਿੰਸਾ ਲਈ ਕੌਣ ਜ਼ਿੰਮੇਵਾਰ ਹੈ, ਸਵਾਲ ਬਾਕੀ ਹੈ


ਦੱਸ ਦੇਈਏ ਕਿ ਲਖੀਮਪੁਰ ਖੀਰੀ ਹਿੰਸਾ ਨੂੰ ਤਿੰਨ ਦਿਨ ਹੋ ਗਏ ਹਨ, ਹਿੰਸਾ ਲਈ ਜ਼ਿੰਮੇਵਾਰ ਕੌਣ ਹੈ, ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ। ਹਰ ਪਾਸਿਓਂ ਵੱਖੋ-ਵੱਖਰੇ ਦਾਅਵੇ ਕੀਤੇ ਜਾ ਰਹੇ ਹਨ। ਵੱਖੋ ਵੱਖਰੇ ਵੀਡੀਓ ਪੇਸ਼ ਕੀਤੇ ਜਾ ਰਹੇ ਹਨ। ਇਸ ਦੌਰਾਨ ਦੋ ਚਸ਼ਮਦੀਦਾਂ ਦੇ ਬਿਆਨ ਸਾਹਮਣੇ ਆਏ ਹਨ। ਇਸ ਹਿੰਸਾ ਵਿੱਚ ਇੱਕ ਚਸ਼ਮਦੀਦ ਗਵਾਹ ਜ਼ਖਮੀ ਹੋਇਆ ਹੈ, ਜੋ ਪੁਲਿਸ ਅਧਿਕਾਰੀ ਨੂੰ ਕਹਿ ਰਿਹਾ ਹੈ ਕਿ ਥਾਰ ਕਾਰ ਵਿੱਚ ਭਈਆ ਜੀ ਸੀ, ਹੁਣ ਭਈਆ ਜੀ ਕੌਣ ਹਨ, ਇਹ ਜਾਂਚ ਦਾ ਵਿਸ਼ਾ ਹੈ।


ਘਟਨਾ ਦਾ ਇੱਕ ਹੋਰ ਚਸ਼ਮਦੀਦ ਭਾਜਪਾ ਵਰਕਰ ਸੰਜੇ ਜੈਸਵਾਲ ਹੈ ਜਿਸਨੇ ਦਾਅਵਾ ਕੀਤਾ ਹੈ ਕਿ ਵਾਇਰਲ ਵੀਡੀਓ ਵਿੱਚ ਥਾਰ ਕਾਰ ਤੋਂ ਉਤਰਨ ਤੋਂ ਬਾਅਦ ਭੱਜਦਾ ਦਿਖਾਈ ਦੇਣ ਵਾਲਾ ਵਿਅਕਤੀ ਉਸਦਾ ਆਪਣਾ ਹੈ।


ਲਖੀਮਪੁਰ ਘਟਨਾ ਨੂੰ ਲੈ ਕੇ ਸਿਆਸਤ ਅਜੇ ਵੀ ਗਰਮ ਹੈ। ਰਾਹੁਲ ਗਾਂਧੀ ਨੂੰ ਵੀ ਇਥੇ ਜਾ ਰਹੇ ਹਨ। ਗ੍ਰਿਫਤਾਰ ਪ੍ਰਿਯੰਕਾ ਦੀ ਅਦਾਲਤ ਵਿੱਚ ਪੇਸ਼ੀ ਹੈ। ਇਸ ਦੌਰਾਨ ਯੂਪੀ ਸਰਕਾਰ ਨੇ ਕਿਹਾ ਕਿ ਕਾਂਗਰਸੀ ਨੇਤਾ ਕਾਨੂੰਨ ਵਿਵਸਥਾ ਨੂੰ ਭੰਗ ਕਰਨਾ ਚਾਹੁੰਦੇ ਹਨ। ਸ਼ਿਵ ਸੈਨਾ ਨੇ ਰਾਹੁਲ ਗਾਂਧੀ ਨੂੰ ਲਖੀਮਪੁਰ ਆਉਣ ਦੀ ਇਜਾਜ਼ਤ ਨਾ ਦੇਣ ਲਈ ਯੋਗੀ ਸਰਕਾਰ 'ਤੇ ਵੀ ਹਮਲਾ ਕੀਤਾ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਪੁੱਛਿਆ ਹੈ ਕਿ ਕੀ ਲਖਨਊ ਪਾਕਿਸਤਾਨ ਹੈ ਜਿੱਥੇ ਭਾਰਤ ਦੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ।


ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਨ੍ਹਾਂ ਦਾ ਬੇਟਾ ਲਖੀਮਪੁਰ ਘਟਨਾ ਤੋਂ ਬਾਅਦ ਜਾਂਚ ਦੇ ਘੇਰੇ ਵਿੱਚ ਹਨ। ਹਾਲਾਂਕਿ ਦੋਵਾਂ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਉਹ ਉੱਥੇ ਨਹੀਂ ਸੀ।


ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਪਹੁੰਚੇ ਦਿੱਲੀ, ਰਾਹੁਲ ਗਾਂਧੀ ਨਾਲ ਲਖੀਮਪੁਰ ਜਾਣਗੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904