ਕੌਮੀ ਰਾਜਧਾਨੀ ‘ਚ ਸ਼ੁੱਕਰਵਾਰ ਨੂੰ 0.5 ਮਿਮੀ ਬਾਰਸ਼ ਹੋਈ ਅਤੇ ਘੱਟੋ-ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਜਦਕਿ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32.5 ਡਿਗਰੀ ਸੈਲਸੀਅਨ ਰਿਹਾ। ਇੱਕ ਅਧਿਕਾਰਿਕ ਰਿਪੋਰਟ ਮੁਤਾਬਕ ਅਸਮ ‘ਚ ਹੜ੍ਹ ‘ਚ ਪੰਜ ਅਤੇ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 80 ਹੋ ਗਈ। ਹੜ੍ਹ ਪ੍ਰਭਾਵਿਤ ਜ਼ਿਲ੍ਹੇ ‘ਚ ਪਾਣੀ ਦਾ ਪੱਧਰ ਘਟਿਆ ਹੈ।
ਅਸਮ ਸੂਬੇ ‘ਚ ਆਫ਼ਤ ਪ੍ਰਬੰਧਨ ਅਥਾਰਟੀ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਪੰਜ ਮ੍ਰਿਤਕਾਂ ‘ਚ ਦੋ ਬਕਸਾ ਜ਼ਿਲ੍ਹੇ ਦੇ, ਜਦਕਿ ਬਰਪੇਟਾ, ਚਾਚਰ ਅਤੇ ਵਿਸ਼ਵਨਾਥ ਜ਼ਿਲ੍ਹਾਂ ‘ਚ ਇੱਕ ਇੱਕ ਵਿਅਕਤੀ ਮੌਤ ਹੋਈ ਹੈ। ਰਿਪੋਰਟ ‘ਚ ਕਿਹਾ ਗਿਆ ਕਿ 17 ਜ਼ਿਲ੍ਹੇ ਦੇ 2078 ਪਿੰਡਾਂ ‘ਚ 27.15 ਲੱਖ ਲੋਕ ਹੜ੍ਹ ‘ਚ ਪ੍ਰਭਾਵਿਤ ਹਨ।
ਆਫ਼ਤ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਬਿਹਾਰ ‘ਚ ਚਾਰ ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਹੜ੍ਹ ‘ਚ ਮਰਨ ਵਾਲਿਆਂ ਦੀ ਗਿਣਤੀ 127 ਹੋ ਗਈ ਹੈ। ਵਿਭਾਗ ਨੇ ਕਿਹਾ ਕਿ ਸੂਬੇ ‘ਚ 13 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ ਜਿੱਥੇ 82.84 ਲੱਖ ਲੋਕ ਪ੍ਰਭਾਵਿਤ ਹਨ।