Assembly Election 2022: ਪੰਜਾਬ, ਉੱਤਰ ਪ੍ਰਦੇਸ਼ ਤੇ ਉਤਰਾਖੰਡ ਸਣੇ ਦੇਸ਼ ਦੇ 5 ਸੂਬਿਆਂ 'ਚ ਹੋਣ ਵਾਲੇ ਵਿਧਾਨ ਸਭਾ ਚੋਣ (Assembly Election 2022) ਦਾ ਐਲਾਨ ਚੋਣ ਕਮਿਸ਼ਨ ਅਗਲੇ 1-2 ਦਿਨ 'ਚ ਕਰ ਸਕਦਾ ਹੈ। ਚੋਣ ਕਮਿਸ਼ਨ ਨੇ ਸਾਰੇ ਸੂਬਿਆਂ 'ਚ ਚੋਣਾਂ ਦੀਆਂ ਤਿਆਰੀਆਂ ਕਰ ਕੇ ਸਮੀਖਿਆ ਕਰ ਲਈ ਹੈ। ਸਾਰੇ ਸੂਬਿਆਂ ਦੀ ਆਖਰੀ ਵੋਟਰ ਸੂਚੀ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਚੋਣ ਕਮਿਸ਼ਨ ਚੋਣ ਦੀ ਤਰੀਕਾਂ ਦਾ ਐਲਾਨ ਹੀ ਕਰ ਦੇਵੇ।

ਕੋਰੋਨਾ ਹਾਲਾਤ ਦੀ ਸਮੀਖਿਆ
ਚੋਣ ਕਮਿਸ਼ਨ ਨੇ ਵੀਰਵਾਰ ਨੂੰ ਚੋਣ ਵਾਲੇ ਸੂਬਿਆਂ 'ਚ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਕੀਤੀ ਸੀ। ਇਸ 'ਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਤੇ ਸਿਹਤ ਮਾਮਲਿਆਂ ਦੇ ਜਾਣਕਾਰ ਸ਼ਾਮਲ ਸੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਗ੍ਰਹਿ ਸਕੱਤਰ ਅਜੇ ਭੱਲਾ ਨਾਲ ਉਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ 'ਚ ਕਾਨੂੰਨ ਵਿਵਸਥਾ ਦੇ ਹਾਲਾਤ ਦੀ ਸਮੀਖਿਆ ਵੀ ਕੀਤੀ ਸੀ।

ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਉਤਰ ਪ੍ਰਦੇਸ਼, ਉਤਰਾਖੰਡ, ਪੰਜਾਬ ਤੇ ਗੋਆ ਜਾ ਕੇ ਉੱਥੇ ਚੋਣਾਂ ਦੀਆਂ ਤਿਆਰੀਆਂ ਦਾ ਜ਼ਾਇਜਾ ਲਿਆ ਸੀ। ਦੂਜੇ ਪਾਸੇ ਚੋਣ ਕਮਿਸ਼ਨ ਨੇ ਮਣੀਪੁਰ 'ਚ ਚੋਣ ਤਿਆਰੀਆਂ ਦਾ ਵਰਚੁਅਲ ਜ਼ਾਇਜਾ ਲਿਆ ਸੀ।

ਉੱਤਰ ਪ੍ਰਦੇਸ਼ 'ਚ ਕਦੋਂ ਹੋਇਆ ਸੀ ਪਿਛਲੀਆਂ ਚੋਣਾਂ ਦਾ ਐਲਾਨ
ਉੱਤਰ ਪ੍ਰਦੇਸ਼ 'ਚ 2017 ‘ਚ ਹੋਏ 17ਵੇਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 4 ਦਸੰਬਰ 2016 ਨੂੰ ਕੀਤਾ ਸੀ। ਇਸ ਸਾਲ ਪ੍ਰਦੇਸ਼ 'ਚ 7 ਪੜਾਆਂ 'ਚ ਚੋਣ ਕਰਵਾਏ ਗਏ ਸੀ। ਉੱਤਰ ਪ੍ਰਦੇਸ਼ ਦੀ 17ਵੀਂ ਵਿਧਾਨ ਸਭਾ ਦਾ ਕਾਰਜਕਾਲ 15 ਮਈ ਤਕ ਹੈ।

ਪਿਛਲੇ ਚੋਣਾਂ ਨੂੰ ਦੇਖਦੇ ਹੋਏ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਤਰ ਪ੍ਰਦੇਸ਼ 'ਚ ਇਸ ਵਾਰ 8 ਪੜਾਆਂ 'ਚ ਵੋਟਿੰਗ ਕਰਵਾਈ ਜਾਵੇ। ਦੂਜੇ ਪਾਸੇ ਯੂਪੀ ਦੇ ਗੁਆਂਢੀ ਉਤਰਾਖੰਡ 'ਚ 1 ਪੜਾਅ 'ਚ ਤੇ ਪੰਜਾਬ 'ਚ ਵੋਟਿੰਗ 3 ਪੜਾਆਂ 'ਚ ਕਰਵਾਏ ਜਾਣ ਦੀ ਉਮੀਦ ਹੈ।

ਕੋਰੋਨਾ ਦੇ ਮਾਮਲਿਆਂ 'ਚ ਹੋ ਰਹੇ ਵਾਧੇ 'ਚ ਵਿਧਾਨ ਸਭਾ ਚੋਣ ਕਰਵਾਏ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸਾਰੇ ਰਾਜਨੀਤਕ ਦਲ ਚਾਹੁੰਦੇ ਹਨ ਚੋਣਾਂ ਆਪਣੇ ਤਹਿ ਸਮੇਂ 'ਤੇ ਹੀ ਕਰਵਾਈਆਂ ਜਾਣ। 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904