ਐਗ਼ਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਹੋ ਗਿਆ ਸੀ ਕਿ ਕਾਂਗਰਸ ਦਾ ਪਾਸਾ ਭਾਰੀ ਰਹੇਗਾ, ਪਰ ਹੁਣ ਸ਼ੁਰੂਆਤੀ ਰੁਝਾਨਾਂ ਦੌਰਾਨ ਬੀਜੇਪੀ ਪਛੜ ਰਹੀ ਹੈ ਅਤੇ ਕਾਂਗਰਸ ਅੱਗੇ ਚੱਲ ਰਹੀ ਹੈ। ਤਾਜ਼ਾ ਰੁਝਾਨ ਮੁਤਾਬਕ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਵਿਖਾਈ ਦੇ ਰਹੀ ਹੈ। ਉੱਥੇ ਹੀ ਤੇਲੰਗਾਨਾ ਵਿੱਚ ਟੀਆਰਐਸ ਦੀ ਸਰਕਾਰ ਮੁੜ ਤੋਂ ਬਣਦੀ ਦਿਖਾਈ ਦੇ ਰਹੀ ਹੈ।
ਰਾਜਸਥਾਨ- 144 ਸੀਟਾਂ ਦੇ ਰੁਝਾਨ ਆਏ ਹਨ ਜਿੱਥੇ ਕਾਂਗਰਸ 80 ਸੀਟਾਂ ਉੱਪਰ ਅੱਗੇ ਚੱਲ ਰਹੀ ਹੈ ਅਤੇ ਬੀਜੇਪੀ 60 ਸੀਟਾਂ 'ਤੇ ਲੀਡ ਕਰ ਰਹੀ ਹੈ।
ਛੱਤੀਗੜ੍ਹ- ਇਸ ਸੂਬੇ ਵਿੱਚ ਵੀ ਕਾਂਗਰਸ ਅੱਗੇ ਵਧ ਰਹੀ ਹੈ। ਛੱਤੀਸਗੜ੍ਹ ਵਿੱਚ ਬੀਜੇਪੀ 32, ਕਾਂਗਰਸ 46 ਅਤੇ ਸੱਤ ਸੀਟਾਂ ਉੱਪਰ ਹੋਰ ਤੇ ਆਜ਼ਾਦ ਅੱਗੇ ਚੱਲ ਰਹੇ ਹਨ।
ਮਿਜ਼ੋਰਮ- ਬੀਜੇਪੀ ਦੋ, ਕਾਂਗਰਸ 11, ਐਨਐਨਐਫ 15 ਹੀ ਅੱਗੇ ਚੱਲ ਰਹੇ ਹਨ।
ਮੱਧ ਪ੍ਰਦੇਸ਼- ਸੂਬੇ ਵਿੱਚ 230 ਸੀਟਾਂ ਤੋਂ ਰੁਝਾਨ ਆ ਰਹੇ ਹਨ, ਜਿਨ੍ਹਾਂ ਵਿੱਚ ਬੀਜੇਪੀ 108 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਅਤੇ ਕਾਂਗਰਸ ਵੀ 111 ਸੀਟਾਂ 'ਤੇ ਅੱਗੇ ਜਾ ਰਹੀ ਹੈ। 11 ਸੀਟਾਂ ਉੱਪਰ ਹੋਰਾਂ ਦਾ ਕਬਜ਼ਾ ਹੁੰਦਾ ਦਿਖਾਈ ਦੇ ਰਿਹਾ ਹੈ।
ਤੇਲੰਗਾਨਾ- ਇਸ ਸੂਬੇ ਵਿੱਚ ਬੀਜੇਪੀ ਦੋ ਸੀਟਾਂ ਉੱਪਰ ਹੀ ਅੱਗੇ ਚੱਲ ਰਹੀ ਹੈ ਅਤੇ ਕਾਂਗਰਸ ਦੀ ਲੀਡ 33 ਸੀਟਾਂ ਉੱਪਰ ਬਣੀ ਹੋਈ ਹੈ। ਪਿਛਲੀ ਵਾਰ ਸੱਤਾ ਵਿੱਚ ਕਾਬਜ਼ ਟੀਆਰਐਸ 71 ਸੀਟਾਂ 'ਤੇ ਅੱਗੇ ਜਾ ਰਹੀ ਹੈ ਜਦਕਿ ਹੋਰ 10 ਸੀਟਾਂ ਉੱਪਰ ਅੱਗੇ ਹੈ।