ਚੰਡੀਗੜ੍ਹ: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਬੀਤੇ ਦਿਨੀਂ ਪਈਆਂ ਵੋਟਾਂ ਦੀ ਗਿਣਤੀ ਕੁਝ ਹੀ ਸਮੇਂ ਵਿੱਚ ਪੂਰੀ ਹੋ ਜਾਵੇਗੀ ਅਤੇ ਹੁਣ ਤਕ ਦੇ ਰੁਝਾਨਾਂ ਮੁਤਾਬਕ ਕਾਂਗਰਸ ਉੱਪਰ ਲੋਕਾਂ ਨੇ ਮਿਹਰ ਕੀਤੀ ਹੈ।ਪਾਰਟੀ ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਦੀ ਹਾਲਤ ਵਿੱਚ ਪਹੁੰਚ ਗਈ ਹੈ, ਜਦਕਿ ਕੇਂਦਰ ਵਿੱਚ ਸੱਤਾ 'ਤੇ ਕਾਬਜ਼ ਬੀਜੇਪੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਂਦਾ ਇੱਕ ਘੰਟਾ ਕਾਫੀ ਅਹਿਮ ਮੰਨਿਆ ਜਾ ਸਕਦਾ ਹੈ, ਕਿਉਂਕਿ ਇਸੇ ਸਮੇਂ ਦੌਰਾਨ ਅੰਤਮ ਨਤੀਜੇ ਸਾਹਮਣੇ ਆਉਣ ਲੱਗ ਜਾਣਗੇ

ਹੇਠਾਂ ਦੇਖੋ ਪੰਜ ਸੂਬਿਆਂ ਵਿੱਚ ਕਿਹੜੀ ਪਾਰਟੀ ਦੇ ਹਿੱਸੇ ਕਿੰਨੀਆਂ ਸੀਟਾਂ ਆ ਰਹੀਆਂ ਹਨ-

ਮੱਧ ਪ੍ਰਦੇਸ਼: ਕੁੱਲ ਸੀਟਾਂ- 230

  • ਕਾਂਗਰਸ- 117

  • ਬੀਜੇਪੀ- 101

  • ਹੋਰ- 12


ਰਾਜਸਥਾਨ: ਕੁੱਲ ਸੀਟਾਂ- 199

  • ਕਾਂਗਰਸ- 101

  • ਬੀਜੇਪੀ- 88

  • ਹੋਰ- 18


ਤੇਲੰਗਾਨਾ: ਕੁੱਲ ਸੀਟਾਂ- 119

  • ਟੀਆਰਐਸ- 84

  • ਕਾਂਗਰਸ- 26

  • ਹੋਰ- 7

  • ਬੀਜੇਪੀ- 2


ਛੱਤੀਗੜ੍ਹ: ਕੁੱਲ ਸੀਟਾਂ- 90

  • ਕਾਂਗਰਸ- 57

  • ਬੀਜੇਪੀ- 25

  • ਹੋਰ- 8


ਮਿਜ਼ੋਰਮ: ਕੁੱਲ ਸੀਟਾਂ-40

  • ਐਮਐਨਐਫ- 27

  • ਕਾਂਗਰਸ- 7

  • ਹੋਰ- 5

  • ਬੀਜੇਪੀ- 1