Assembly Elections 2022: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਦੂਜੇ ਪਾਸੇ ਕੋਰੋਨਾ ਦਾ ਕਹਿਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਕਰੋਨਾ ਦੇ ਕਹਿਰ 'ਚ ਚੋਣਾਂ ਕਿਵੇਂ ਹੋਣਗੀਆਂ? ਇਹ ਤੈਅ ਹੋ ਗਿਆ ਹੈ ਕਿ ਕੋਰੋਨਾ ਕਾਲ 'ਚ ਹੋ ਰਹੀਆਂ ਚੋਣਾਂ ਲਈ ਚੋਣ ਕਮਿਸ਼ਨ ਦਾ ਵਰਚੁਅਲ ਪ੍ਰਚਾਰ 'ਤੇ ਜ਼ੋਰ ਹੈ। ਫਿਲਹਾਲ ਹਫ਼ਤੇ ਭਰ ਲਈ ਰੈਲੀਆਂ, ਜਨ ਸਭਾਵਾਂ 'ਤੇ ਪਾਬੰਦੀ ਹੈ। ਅੱਗੇ ਦੀਆਂ ਰੈਲੀਆਂ ਦਾ ਫ਼ੈਸਲਾ ਕੋਰੋਨਾ ਦੀ ਸਥਿਤੀ ਨੂੰ ਦੇਖ ਕੇ ਕੀਤਾ ਜਾਵੇਗਾ। ਅਜਿਹੇ 'ਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸਿਆਸੀ ਪਾਰਟੀਆਂ ਇਸ ਲਈ ਕਿੰਨੀਆਂ ਤਿਆਰ ਹਨ? ਕੀ ਇਸ ਵਾਰ ਚੋਣ ਪ੍ਰਚਾਰ ਵਰਚੁਅਲ ਹੋਵੇਗਾ?

15 ਜਨਵਰੀ ਤਕ ਚੋਣ ਸ਼ੋਰ-ਸ਼ਰਾਬੇ 'ਤੇ ਪਾਬੰਦੀ
ਚੋਣਾਂ ਦੇ ਐਲਾਨ ਤੋਂ ਪਹਿਲਾਂ ਜੋ ਵੱਡੀਆਂ-ਵੱਡੀਆਂ ਰੈਲੀਆਂ, ਚੋਣ ਦੌਰੇ, ਝੰਡੇ-ਡੰਡੇ, ਬੈਨਰ-ਪੋਸਟਰ ਤੇ ਚੋਣ ਸ਼ੋਰ ਹਰ ਪਾਸੇ ਵਿਖਾਈ ਦਿੰਦਾ ਸੀ, ਉਹ ਇਸ ਵੇਲੇ ਖ਼ਾਮੋਸ਼ ਹੈ। ਫਿਲਹਾਲ ਚੋਣ ਕਮਿਸ਼ਨ ਨੇ ਇਨ੍ਹਾਂ ਸਾਰਿਆਂ 'ਤੇ 15 ਜਨਵਰੀ ਤਕ ਪਾਬੰਦੀ ਲਗਾ ਦਿੱਤੀ ਹੈ।

ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ, "ਰੋਡ ਸ਼ੋਅ, ਪੈਦਲ ਯਾਤਰਾ, ਬਾਈਕ ਰੈਲੀਆਂ ਦੀ ਇਜਾਜ਼ਤ ਨਹੀਂ। ਇਸ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। 15 ਜਨਵਰੀ ਤਕ ਕੋਈ ਰੈਲੀ ਨਹੀਂ ਹੋਵੇਗੀ।" ਇਸੇ ਤਰ੍ਹਾਂ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਨੇ 'ਏਬੀਪੀ ਨਿਊਜ਼' ਦੀ ਮੁਹਿੰਮ 'ਤੇ ਮੋਹਰ ਲਾ ਦਿੱਤੀ ਹੈ। ਹੁਣ ਸਿਆਸੀ ਪਾਰਟੀਆਂ ਦੇ ਸਾਹਮਣੇ ਇੱਕ ਨਵੀਂ ਚੁਣੌਤੀ ਆ ਗਈ ਹੈ ਕਿ ਚੋਣ ਰੈਲੀਆਂ, ਜਨਤਕ ਮੀਟਿੰਗਾਂ ਨੂੰ ਵਰਚੁਅਲ 'ਚ ਕਿਵੇਂ ਸ਼ਿਫ਼ਟ ਕੀਤਾ ਜਾਵੇ।

ਛੋਟੀਆਂ ਪਾਰਟੀਆਂ ਸਾਹਮਣੇ ਬੁਨਿਆਦੀ ਢਾਂਚੇ ਦੀ ਸਮੱਸਿਆ
ਕਈ ਅਜਿਹੀਆਂ ਪਾਰਟੀਆਂ ਹਨ, ਜਿਨ੍ਹਾਂ ਨੂੰ ਵਰਚੁਅਲ ਰੈਲੀਆਂ ਲਈ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਸੰਕਟ ਛੋਟੀਆਂ ਪਾਰਟੀਆਂ ਦੇ ਸਾਹਮਣੇ ਜ਼ਿਆਦਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਚਿੰਤਾ ਪ੍ਰਗਟਾਈ ਹੈ।

ਅਖਿਲੇਸ਼ ਯਾਦਵ ਨੇ ਕਿਹਾ, "ਜਿਨ੍ਹਾਂ ਸਿਆਸੀ ਪਾਰਟੀਆਂ ਤੇ ਵਰਕਰਾਂ ਕੋਲ ਵਰਚੁਅਲ ਰੈਲੀ ਲਈ ਬੁਨਿਆਦੀ ਢਾਂਚਾ ਨਹੀਂ, ਉਹ ਆਖ਼ਰਕਾਰ ਆਪਣੀ ਵਰਚੁਅਲ ਰੈਲੀ ਕਿਵੇਂ ਕਰਨਗੇ? ਇਸ ਲਈ ਚੋਣ ਕਮਿਸ਼ਨ ਨੂੰ ਕਿਤੇ ਨਾ ਕਿਤੇ ਸਹਿਯੋਗ ਕਰਨਾ ਚਾਹੀਦਾ ਹੈ। ਭਾਵੇਂ ਉਹ ਚੈਨਲ ਰਾਹੀਂ ਵਿਰੋਧੀ ਧਿਰ ਦੇ ਲੋਕਾਂ ਨੂੰ ਹੋਰ ਸਮਾਂ ਦੇਣ। ਜੇਕਰ ਅਸੀਂ ਵਰਚੁਅਲ ਰੈਲੀ ਲਈ ਜਾਂਦੇ ਹਾਂ ਤਾਂ ਚੋਣ ਕਮਿਸ਼ਨ ਨੂੰ ਇਸ ਬਾਰੇ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਹੈ।"

ਸੱਤਾਧਾਰੀ ਪਾਰਟੀ ਲਈ ਕੋਈ ਸਮੱਸਿਆ ਨਹੀਂ : ਕਾਂਗਰਸ
ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, "ਸਿਰਫ਼ ਆਰਥਿਕ ਤੌਰ 'ਤੇ ਕਮਜੋਰ ਪਾਰਟੀਆਂ ਨੂੰ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਪੀਐਮ ਮੋਦੀ ਪਹਿਲਾਂ ਹੀ ਕਈ ਸਿਆਸੀ ਰੈਲੀਆਂ ਕਰ ਚੁੱਕੇ ਹਨ। ਉਹ ਪਿਛਲੇ ਇੱਕ ਮਹੀਨੇ ਤੋਂ ਦੌਰੇ 'ਤੇ ਹਨ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਨੂੰ 10-15 ਤੋਂ ਵੱਧ ਵਾਰ ਮਿਲ ਚੁੱਕੇ ਹਨ। ਸੱਤਾਧਾਰੀ ਪਾਰਟੀ ਲਈ ਕੋਈ ਸਮੱਸਿਆ ਨਹੀਂ ਹੈ।"


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490