Corona Omicron Threat: ਕੋਰੋਨਾ ਦਾ ਕਹਿਰ ਹੁਣ ਦਿੱਲੀ ਦੇ ਸੰਸਦ ਭਵਨ ਤਕ ਪਹੁੰਚ ਗਿਆ ਹੈ। ਪਤਾ ਲੱਗਾ ਹੈ ਕਿ ਸੰਸਦ ਭਵਨ ਵਿਚ 400 ਤੋਂ ਵੱਧ ਕਰਮਚਾਰੀ ਤੇ ਸੁਰੱਖਿਆ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। 6 ਤੇ 7 ਜਨਵਰੀ ਨੂੰ ਸੰਸਦ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ '400 ਤੋਂ ਜ਼ਿਆਦਾ ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ।


ਇਸ ਨਾਲ ਹੀ ਸ਼ਨੀਵਾਰ ਨੂੰ ਦਿੱਲੀ 'ਚ ਕੋਵਿਡ ਦੇ 20,181 ਨਵੇਂ ਮਾਮਲੇ ਸਾਹਮਣੇ ਆਏ ਜੋ ਪਿਛਲੇ ਅੱਠ ਮਹੀਨਿਆਂ 'ਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 5 ਮਈ ਨੂੰ ਇਕ ਦਿਨ 'ਚ ਸਭ ਤੋਂ ਵੱਧ 20,960 ਮਾਮਲੇ ਸਾਹਮਣੇ ਆਏ ਸਨ। ਨਵੇਂ ਮਾਮਲਿਆਂ ਨਾਲ ਰਾਸ਼ਟਰੀ ਰਾਜਧਾਨੀ 'ਚ ਸੰਕਰਮਿਤਾਂ ਦੀ ਗਿਣਤੀ ਵਧ ਕੇ 5,26,979 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ ਕੋਵਿਡ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 25,143 ਹੋ ਗਈ ਹੈ।


ਇਸ ਦੌਰਾਨ ਸ਼ਹਿਰ 'ਚ ਕੋਵਿਡ ਦੀ ਲਾਗ ਦੀ ਦਰ 19.60 ਪ੍ਰਤੀਸ਼ਤ ਹੋ ਗਈ ਹੈ ਜੋ ਪਿਛਲੇ ਅੱਠ ਮਹੀਨਿਆਂ 'ਚ ਸਭ ਤੋਂ ਵੱਧ ਹੈ। ਦਿੱਲੀ ਸਿਹਤ ਵਿਭਾਗ ਅਨੁਸਾਰ ਪਿਛਲੇ ਸਾਲ 9 ਮਈ ਨੂੰ ਸ਼ਹਿਰ 'ਪਾਜ਼ੇਟਿਵ ਦਰ 21.66 ਪ੍ਰਤੀਸ਼ਤ ਦਰਜ ਕੀਤੀ ਗਈ ਸੀ। ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 48,178 ਹੋ ਗਈ ਹੈ, ਜੋ ਕਿ 18 ਮਈ ਤੋਂ ਬਾਅਦ ਸਭ ਤੋਂ ਵੱਧ ਹੈ। ਸਿਹਤ ਵਿਭਾਗ ਅਨੁਸਾਰ ਦਿੱਲੀ 'ਚ ਪਿਛਲੇ ਸਾਲ 18 ਮਈ ਨੂੰ ਸਭ ਤੋਂ ਵੱਧ 50,163 ਸਰਗਰਮ ਕੋਵਿਡ ਕੇਸ ਦਰਜ ਕੀਤੇ ਗਏ ਸਨ।


ਦਿੱਲੀ ਸਰਕਾਰ ਨੇ ਕੋਵਿਡ ਬੈੱਡਾਂ ਦੀ ਗਿਣਤੀ ਵਧਾ ਕੇ 5,650 ਕੀਤੀ


ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ 14 ਹਸਪਤਾਲਾਂ 'ਚ ਕੋਵਿਡ ਬੈੱਡਾਂ ਦੀ ਗਿਣਤੀ 4,350 ਤੋਂ ਵਧਾ ਕੇ 5,650 ਕਰ ਦਿੱਤੀ ਹੈ। ਹਸਪਤਾਲਾਂ 'ਚ ਆਈਸੀਯੂ ਬੈੱਡ ਵੀ ਵਧਾ ਕੇ 2,075 ਕਰ ਦਿੱਤੇ ਗਏ ਹਨ। ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਕੋਵਿਡ ਕੇਅਰ ਸੈਂਟਰ ਵੀ ਸ਼ਨੀਵਾਰ ਤੋਂ ਚਾਲੂ ਕਰ ਦਿੱਤੇ ਗਏ ਹਨ। ਰਾਸ਼ਟਰੀ ਰਾਜਧਾਨੀ '8 ਕੋਵਿਡ ਦੇਖਭਾਲ ਕੇਂਦਰਾਂ 'ਚ ਕੁੱਲ 2,800 ਬਿਸਤਰੇ ਚਾਲੂ ਕੀਤੇ ਗਏ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904