ਕੋਲਕਾਤਾ: ਕਿਸਾਨ ਅੰਦੋਲਨ (Farmer Protest) ਕਰਕੇ ਸੱਤਾਧਿਰ ਬੀਜੇਪੀ ਖਿਲਾਫ ਮਾਹੌਲ ਬਣਿਆ ਹੋਇਆ ਹੈ। ਇਸ ਦਾ ਲਾਹਾ ਲੈ ਵਿਰੋਧੀ ਧਿਰਾਂ ਵੀ ਕੇਂਦਰ ਸਰਕਾਰ (Central Government) ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਘੇਰ ਰਹੀਆਂ ਹਨ। ਅਜਿਹੇ ਵਿੱਚ ਬੀਜੇਪੀ (BJP) ਲਈ ਵੱਡੀ ਚੁਣੌਤੀ ਇਸੇ ਸਾਲ ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਹਨ। ਦੇਸ਼ ਦਾ ਬਦਲਿਆ ਮਾਹੌਲ ਸੱਤਾਧਿਰ ਬੀਜੇਪੀ ਲਈ ਘਾਤਕ ਹੋ ਸਕਦਾ ਹੈ।

ਦੱਸ ਦਈਏ ਕਿ ਜਿਨ੍ਹਾਂ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ (Assembly Elections) ਹੋਣੀਆਂ ਹਨ, ਉਨ੍ਹਾਂ ‘ਚ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਤੇ ਪੌਂਡੀਚੇਰੀ ਸ਼ਾਮਲ ਹਨ। ਪੱਛਮੀ ਬੰਗਾਲ ਵਿੱਚ ਕੁੱਲ 294 ਵਿਧਾਨ ਸਭਾ ਸੀਟਾਂ ਹਨ, ਜਦੋਂਕਿ ਅਸਮ ਵਿੱਚ 126 ਸੀਟਾਂ, ਤਾਮਿਲਨਾਡੂ ਨੇ 234 ਤੇ ਕੇਰਲ ਦੀਆਂ 140 ਸੀਟਾਂ ਹਨ।

ਸੂਤਰਾਂ ਮੁਤਾਬਕ ਪੱਛਮੀ ਬੰਗਾਲ ਸਮੇਤ ਸਾਰੇ ਪੰਜ ਸੂਬਿਆਂ ‘ਚ ਜਲਦੀ ਹੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਦੀਆਂ ਮੰਨੀਏ ਤਾਂ ਫਰਵਰੀ ਦੇ ਤੀਜੇ ਹਫ਼ਤੇ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ 16 ਜਾਂ 17 ਫਰਵਰੀ ਨੂੰ ਇਸ ਸਬੰਧੀ ਪ੍ਰੈਸ ਕਾਨਫਰੰਸ ਕਰ ਇਸ ਦਾ ਐਲਾਨ ਕਰ ਸਕਦਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਇੱਕ ਟੀਮ ਪੱਛਮੀ ਬੰਗਾਲ ਤੇ ਅਸਮ ਦੇ ਦੌਰੇ ‘ਤੇ ਸੀ। ਇਸ ਦੌਰੇ ‘ਤੇ ਗਈ ਟੀਮ ਨੇ ਸੂਬਿਆਂ ਦੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀ ਟੀਮ ਨੇ 11 ਤੇ 12 ਫਰਵਰੀ ਨੂੰ ਤਮਿਲਨਾਡੂ ਦਾ ਦੌਰਾ ਕਰੇਗੀ। ਜਦਕਿ 13 ਤੇ 14 ਫਰਵਰੀ ਨੂੰ ਟੀਮ ਕੇਰਲ ਤੇ ਤਮਿਲਨਾਡੂ ਦਾ ਦੌਰਾ ਕਰ ਸਥਿਤੀ ਦਾ ਜਾਇਜ਼ਾ ਲਏਗੀ।

ਸੂਤਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ 15 ਫਰਵਰੀ ਨੂੰ ਟੀਮ ਵਾਪਸ ਦਿੱਲੀ ਆਵੇਗੀ। ਇਸ ਲਈ ਚੋਣ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਚੋਣਾਂ ਨੂੰ ਮੁਕੰਮਲ ਕਰਨ ਲਈ ਚੋਣ ਕਮਿਸ਼ਨ ਨੂੰ 27 ਤੋਂ 42 ਦਿਨਾਂ ਦਾ ਸਮਾਂ ਚਾਹੀਦਾ ਹੁੰਦਾ ਹੈ। ਇਸ ਲਈ CBSE ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਫਰਵਰੀ ਦੇ ਤੀਜੇ ਹਫ਼ਤੇ ਤਰੀਖ਼ਾਂ ਦਾ ਐਲਾਨ ਕਰ ਸਕਦੀ ਹੈ।

ਇਹ ਵੀ ਪੜ੍ਹੋRBI Monetary Policy 2021: ਵਿਆਜ਼ ਦਰਾਂ ‘ਚ ਕੋਈ ਬਦਲਾਅ ਨਹੀਂ, MPC ਦੀ ਬੈਠਕ ਮਗਰੋਂ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904