ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿਚਕਾਰ ਅੱਜ ਫੇਰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਅੱਜ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਪਿਛਲੇ ਤਿੰਨ ਦਿਨਾਂ ਤੋਂ ਵਿਰੋਧੀ ਧਿਰ ਸਦਨ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਲਗਾਤਾਰ ਉਠਾ ਰਹੀ ਹੈ। ਵਿਰੋਧੀ ਧਿਰ ਨੇ ਸਰਕਾਰ ਤੋਂ ਤਿੰਨੇ ਵਿਵਾਦਤ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।


ਬੀਤੇ ਕੱਲ ਸਦਨ ਵਿੱਚ ਸੰਜੇ ਸਿੰਘ ਨੇ ਕਿਹਾ ਸੀ, "ਕੰਢਆਲੀ ਤਾਰ ਲਾਈ ਗਈ ਹੈ। ਠੋਸ ਬੈਰੀਕੇਡ ਲਗਾਏ ਗਏ ਹਨ, ਅਜਿਹਾ ਲਗਦਾ ਹੈ ਕਿ ਦੁਸ਼ਮਣ ਦੀ ਫੌਜ ਆਉਣ ਵਾਲੀ ਹੈ।ਅਜਿਹਾ ਉਦੋਂ ਸਿਰਫ ਤਾਂ ਹੀ ਹੁੰਦਾ ਹੈ ਜਦੋਂ ਦੇਸ਼ ਦਾ ਸ਼ਾਸਕ ਲੋਕਾਂ ਤੋਂ ਡਰਦਾ ਹੋਵੇ ਜਾਂ ਦੇਸ਼ ਦੇ ਲੋਕਾਂ ਨੂੰ ਆਪਣਾ ਦੁਸ਼ਮਣ ਮੰਨਦਾ ਹੋਵੇ।ਇਸ ਕਾਰਨ, ਮਹਾਨ ਕਿਸਾਨ ਆਗੂ ਮਹੇਂਦਰ ਟਿਕੈਤ ਦੇ ਪੁੱਤਰ ਰਾਕੇਸ਼ ਟਿਕੈਤ ਨੂੰ ਰੋਣਾ ਪਿਆ।"