ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (BKU) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਟ (Rakesh Tikait) ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਅੰਦੋਲਨ ਦੀ ਕਮਾਨ ਸੰਭਾਲ ਰਹੇ ਹਨ। ਅਜਿਹੇ ‘ਚ ਉਨ੍ਹਾਂ ਨੇ ਕਿਸਾਨ ਅੰਦੋਲਨ (Farmers Protest) ਦੇ ਅਕਤੂਬਰ ਤੱਕ ਚਲਣ ਦੀ ਸੰਭਾਵਨਾ ਜਾਹਿਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅੰਦੋਲਨ ਨੂੰ ਲੰਬਾ ਅਤੇ ਤੇਜ਼ ਕਰਨ ਦੀ ਤਰਜੀਬ ਘੜੀ ਹੈ। ਟਿਕੈਤ ਨੇ ਕਿਹਾ ਕਿ ਹਰ ਪਿੰਡ ਤੋਂ ਇੱਕ ਟ੍ਰੈਕਟਰ ‘ਤੇ 15 ਆਦਮੀ 10 ਦਿਨ ਲਈ ਇਸ ਅੰਦੋਲਨ ‘ਚ ਸ਼ਾਮਲ ਹੋਣ ਅਤੇ ਫੇਰ ਵਾਪਸ ਜਾ ਆਪਣੀ ਖੇਤੀ ਸੰਭਾਲਨ।
ਟਿਕੈਤ ਨੇ ਕਿਹਾ ਕਿ ਇਸ ਫਾਰਮੁਲੇ ਮੁਤਾਬਕ ਜੇਕਰ ਪਿੰਡ ਦੇ ਲੋਕ ਅੰਦੋਲਨ ਲਈ ਪੂਰੀ ਤਿਆਰੀ ਕਰ ਲਈ, ਤਾਂ ਹਰ ਪਿੰਡ ਦੇ 15 ਆਦਮੀ ਇੱਕ ਟ੍ਰੈਕਟਰ ‘ਤੇ 10 ਦਿਨ ਲਈ ਅੰਦੋਲਨ ਦਾ ਹਿੱਸਾ ਬਣਨ ਅਤੇ ਇਸ ਤੋਂ ਬਾਅਦ ਪਿੰਡ ਤੋਂ ਕਿਸਾਨਾਂ ਦਾ ਦੂਜਾ ਜਥਾ ਅੰਦੋਲਨ ਆ ਕੇ ਇਸ ਦਾ ਹਿੱਸਾ ਬਣ। ਇਸ ਨਾਲ ਕਿਸਾਨਾਂ ਦਾ ਅੰਦੋਲਨ ‘ਚ ਹਿੱਸਾ ਵੀ ਰਹੇਗਾ ਅਤੇ ਅੰਦੋਲਨ ਦੇ ਚਲਦਿਆਂ ਕਿਸੇ ਦਾ ਕੰਮ ਵੀ ਪ੍ਰਭਾਵਿਤ ਨਹੀਂ ਹੋਵੇਗਾ।
ਰਾਕੇਸ਼ ਟਿਕੈਟ ਨੇ ਕਿਹਾ, “ਕਿਸਾਨ ਜਥੇਬੰਦੀਆਂ ਦੇ ਆਗੂ ਹਮੇਸ਼ਾਂ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਰਹਿੰਦੇ ਹਨ, ਪਰ ਸਰਕਾਰ ਗੱਲ ਵੀ ਨਹੀਂ ਕਰ ਰਹੀ। ਸਰਕਾਰ ਇਸ ਅੰਦੋਲਨ ਨੂੰ ਲੰਬੇ ਸਮੇਂ ਤੱਕ ਚਲਣ ਦੇਣਾ ਚਾਹੁੰਦੀ ਹੈ। ਕਿਉਂਕਿ ਅੰਦੋਲਨ ਨੂੰ ਲੰਬੇ ਸਮੇਂ ਤਤ ਚਲਾਉਣਾ ਹੈ, ਇਸ ਲਈ ਕਿਸਾਨਾਂ ਨੂੰ ਇੱਕ ਫਾਰਮੂਲਾ ਦੱਸਿਆ ਗਿਆ ਹੈ। ਤਾਂ ਜੋ ਹਰ ਕਿਸਾਨ ਹਿੱਸਾ ਲੈ ਸਕੇ ਅਤੇ ਅੰਦੋਲਨ ਲੰਬੇ ਸਮੇਂ ਤੱਕ ਚਲ ਸਕੇ।”
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਇੱਕ ਫੋਨ ਦੀ ਦੂਰੀ ਵਾਲੇ ਬਿਆਨ ‘ਤੇ ਟਿਕੈਤ ਨੇ ਕਿਹਾ ਕਿ ਅਸੀਂ ਮੀਡੀਆ ਰਾਹੀਂ ਸਰਕਾਰ ਨੂੰ ਗੱਲ ਕਰਨ ਲਈ ਕਹਿ ਰਹੇ ਹਾਂ, ਹੁਣ ਇਹ ਸਰਕਾਰ ਨੂੰ ਵੇਖਣਾ ਹੈ ਕਿ ਉਨ੍ਹਾਂ ਕੋਲ ਕਿਸਾਨਾਂ ਲਈ ਸਮਾਂ ਕਦੋਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਨੂੰ ਲੰਬਾ ਖਿਚਣ ਦੀਆਂ ਚਾਲਾਂ ਚਲ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Farmers Protest: ਕਿਸਾਨ ਅੰਦੋਲਨ ਨੂੰ ਲੰਬਾ ਚਲਾਉਣ ਲਈ ਰਾਕੇਸ਼ ਟਿਕੈਤ ਨੇ ਕੱਢਿਆ ਨਵਾਂ ਫਾਰਮੁਲਾ, ਦਿੱਤੀ ਇਹ ਸਲਾਹ
ਏਬੀਪੀ ਸਾਂਝਾ
Updated at:
05 Feb 2021 07:01 AM (IST)
ਖੇਤੀ ਕਾਨੂੰਨਾਂ ਖਿਲਾਫ ਕਿਸਾਨਾ ਦਿੱਲੀ ‘ਚ ਧਰਨਾ ਦੇ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ 70 ਤੋਂ ਵੀ ਵਧ ਦਿਨ ਲੰਘ ਗਏ ਹਨ। ਅਜਿਹੇ ‘ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ਨੂੰ ਲੰਬਾ ਚਲਾਉਣ ਦਾ ਫਾਰਮੁਲਾ ਕੱਢਿਆ ਹੈ।
- - - - - - - - - Advertisement - - - - - - - - -