ਮੁੰਬਈ: ਵਿਸ਼ਵ ਕੈਂਸਰ ਦਿਵਸ ਦੇ ਮੌਕੇ 'ਤੇ ਵੀਰਵਾਰ ਨੂੰ ਰਿਲਾਇੰਸ ਫਾਉਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਮੈਨ ਨੀਤਾ ਅੰਬਾਨੀ ਨੇ ਵਨ ਸਟਾਪ ਬ੍ਰੈਸਟ ਕਲੀਨਿਕ (One Stop Breast Clinic) ਦਾ ਤੋਹਫਾ ਦਿੱਤਾ। ਨੀਤਾ ਅੰਬਾਨੀ ਨੇ ਸਰ ਐਚ ਐਨ ਰਿਲਾਇੰਸ ਫਾਉਂਡੇਸ਼ਨ ਹਸਪਤਾਲ ਵਿੱਚ ਬ੍ਰੈਸਟ ਕਲੀਨਿਕ ਦਾ ਉਦਘਾਟਨ ਕੀਤਾ। ਇਹ ਆਪਣੀ ਕਿਸਮ ਦਾ ਪਹਿਲਾ ਕਲੀਨਿਕ ਹੈ।
ਉਦਘਾਟਨ ਸਮੇਂ ਨੀਤਾ ਅੰਬਾਨੀ ਨੇ ਕੈਂਸਰ ਮੁਕਤ ਵਿਸ਼ਵ ਪ੍ਰਤੀ ਵਚਨਬੱਧਤਾ ਜਤਾਈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਹੈ ਕਿ ਹਰ ਭਾਰਤੀ ਨੂੰ ਸਸਤੀ ਕੀਮਤ 'ਤੇ ਵਿਸ਼ਵ ਪੱਧਰੀ ਸਿਹਤ ਸੰਭਾਲ ਪ੍ਰਾਪਤ ਹੋਵੇ। ਨੀਤਾ ਨੇ ਕਿਹਾ, "ਇੱਕ ਭਾਰਤੀ ਅਤੇ ਖ਼ਾਸਕਰ ਇੱਕ ਔਰਤ ਹੋਣ ਦੇ ਨਾਤੇ, ਮੈਂ ਵਨ ਸਟਾਪ ਬ੍ਰੈਸਟ ਕੈਂਸਰ ਕਲੀਨਿਕ ਦੀ ਸ਼ੁਰੂਆਤ ਕਰਦੇ ਮਾਣ ਮਹਿਸੂਸ ਕਰਦੀ ਹਾਂ ।"
ਉਨ੍ਹਾਂ ਕਿਹਾ, “ਅਸੀਂ ਨਾ ਸਿਰਫ ਇਕ ਵਿਆਪਕ ਔਨਕੋਲੋਜੀ ਵਿਭਾਗ ਦੀ ਸਥਾਪਨਾ ਕੀਤੀ ਹੈ, ਬਲਕਿ ਇਹ ਦੇਸ਼ ਦਾ ਸਭ ਤੋਂ ਵਧੀਆ ਪੁਨਰਵਾਸ ਕੇਂਦਰ ਵੀ ਹੈ।” ਨੀਤਾ ਅੰਬਾਨੀ ਨੇ ਕਿਹਾ ਕਿ ਵਨ ਸਟਾਪ ਬ੍ਰੈਸਟ ਕਲੀਨਿਕ ਦੀ ਟੀਮ ਨੂੰ ਜਲਦੀ ਤੋਂ ਜਲਦੀ ਨਿਦਾਨ ਅਤੇ ਹੋਰ ਸਹੂਲਤਾਂ ਉਪਲਬਧ ਹੋਣਗੀਆਂ।