ਕੋਲਕਾਤਾ: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਦੋ ਵੱਡੇ ਰਾਜਾਂ ਵਿੱਚ ਪੱਛਮੀ ਬੰਗਾਲ ਤੇ ਤਾਮਿਲਨਾਡੂ ਵਿੱਚ ਬੀਜੇਪੀ ਪਿੱਛੇ ਚੱਲ ਰਹੀ ਹੈ। ਆਸਾਮ ਵਿੱਚ ਬੀਜੇਪੀ ਨੂੰ ਬੜ੍ਹਤ ਮਿਲ ਰਹੀ ਹੈ। ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਤੇ ਪੁੱਡੂਚੇਰੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਹੁਤ ਕੁਝ ਤੈਅ ਕਰਨਗੀਆਂ।
ਅੱਜ ਵੋਟਾਂ ਦੀ ਗਿਣਤੀ ਲਈ ਵਿਆਪਕ ਪ੍ਰਬੰਧ ਕੀਤੇ ਹਨ। ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਸਾਰੇ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਮੌਕੇ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਪੱਛਮੀ ਬੰਗਾਲ ਵਿੱਚ 108 ਗਿਣਤੀ ਕੇਂਦਰਾਂ ’ਤੇ ਤਿੰਨ ਪਰਤਾਂ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਇਨ੍ਹਾਂ ਕੇਂਦਰਾਂ ’ਤੇ ਈਵੀਐਮਜ਼ ਨੂੰ ਵੀਵੀਪੈਟ ਯੂਨਿਟਾਂ ਦੇ ਨਾਲ ਸਟਰਾਂਗ ਰੂਮ ਵਿਚ ਰੱਖਿਆ ਗਿਆ ਹੈ। ਸੂਬੇ ਦੇ 23 ਜ਼ਿਲ੍ਹਿਆਂ ਵਿਚ ਫ਼ੈਲੇ ਗਿਣਤੀ ਕੇਂਦਰਾਂ ’ਤੇ 292 ਨਿਗਰਾਨ ਤਾਇਨਾਤ ਕੀਤੇ ਗਏ ਹਨ ਤੇ ਕੇਂਦਰੀ ਬਲਾਂ ਦੀਆਂ 256 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਬੰਗਾਲ ਵਿਚ ਅੱਠ ਗੇੜਾਂ ’ਚ 27 ਮਾਰਚ ਤੋਂ 29 ਅਪਰੈਲ ਤੱਕ ਵੋਟਾਂ ਪਈਆਂ ਸਨ।
ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਵਾਇਰਸ ਦੇ ਮੱਦੇਨਜ਼ਰ ਗਿਣਤੀ ਕੇਂਦਰਾਂ ’ਤੇ ਸਾਰੀਆਂ ਈਵੀਐਮਜ਼ ਤੇ ਵੀਵੀਪੈਟ ਮਸ਼ੀਨਾਂ ਨੂੰ ਪਹਿਲਾਂ ਸੈਨੇਟਾਈਜ਼ ਕੀਤਾ ਗਿਆ। ਗਿਣਤੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲਿਆਂ ਲਈ ਮਾਸਕ, ਫੇਸ ਸ਼ੀਲਡ ਤੇ ਸੈਨੇਟਾਈਜ਼ਰ ਕੇਂਦਰਾਂ ਦੇ ਬਾਹਰ ਰੱਖੇ ਗਏ। ਪੂਰੀ ਪ੍ਰਕਿਰਿਆ ਦੌਰਾਨ ਕਰੀਬ 15 ਵਾਰ ਸੈਨੇਟਾਈਜ਼ੇਸ਼ਨ ਕੀਤੀ ਜਾਵੇਗੀ।
ਵਿਅਕਤੀਆਂ ਵਿਚਾਲੇ ਫਾਸਲਾ ਕਾਇਮ ਰੱਖਣ ਲਈ 14 ਦੀ ਥਾਂ ਗਿਣਤੀ ਕੇਂਦਰਾਂ ਵਿੱਚ ਸੱਤ ਤੋਂ ਵੱਧ ਮੇਜ ਨਹੀਂ ਰੱਖੇ ਗਏ। ਜਿੱਥੇ ਜਗ੍ਹਾ ਦੀ ਕਮੀ ਨਹੀਂ, ਉੱਥੇ ਹੀ ਵਾਧੂ ਮੇਜ ਰੱਖੇ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਤੇ ਉਨ੍ਹਾਂ ਦੇ ਏਜੰਟਾਂ ਨੂੰ ਗਿਣਤੀ ਕੇਂਦਰਾਂ ਵਿੱਚ ਬੈਠਣ ਤੋਂ ਪਹਿਲਾਂ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨ ਦੀ ਡਬਲ ਡੋਜ਼ ਦਾ ਸਰਟੀਫਿਕੇਟ ਦਿਖਾਉਣਾ ਪਿਆ।
ਇਹ ਵੀ ਪੜ੍ਹੋ: Election Results 2021: ਇੱਥੇ ਜਾਣੋ ਪੱਛਮੀ ਬੰਗਾਲ ਤੋਂ ਲੈ ਕੇ ਕੇਰਲ ਤੱਕ ਵਿਧਾਨ ਸਭਾ ਦੇ ਪਿਛਲੇ ਨਤੀਜਿਆਂ ਦਾ ਹਿਸਾਬ-ਕਿਤਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904