ਉੱਤਰਾਖੰਡ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ  (Uttarakhand Assembly Election) ਲਈ ਕਾਂਗਰਸ ਨੇ 53 ਉਮੀਦਵਾਰਾਂ  (Congress Candidate List)ਦੀ ਸੂਚੀ ਜਾਰੀ ਕਰ ਦਿੱਤੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਗਣੇਸ਼ ਗੋਡਿਆਲ ਸ਼੍ਰੀਨਗਰ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ।

 

ਹਾਲਾਂਕਿ ਕਾਂਗਰਸ ਨੇ ਅਜੇ ਤੱਕ ਕਈ ਹਾਈ-ਪ੍ਰੋਫਾਈਲ ਸੀਟਾਂ ਅਤੇ ਉਮੀਦਵਾਰਾਂ ਨੂੰ ਲੈ ਕੇ ਅੰਤਿਮ ਫੈਸਲਾ ਨਹੀਂ ਲਿਆ ਹੈ। ਉਦਾਹਰਣ ਵਜੋਂ ਸਾਬਕਾ ਸੀਐਮ ਹਰੀਸ਼ ਰਾਵਤ (Harish Rawat) ਦਾ ਨਾਮ ਇਸ ਸੂਚੀ ਵਿੱਚ ਨਹੀਂ ਹੈ। ਜਾਣਕਾਰੀ ਮੁਤਾਬਕ ਹਾਈਕਮਾਂਡ ਨੇ ਉਨ੍ਹਾਂ ਨੂੰ ਧਾਰਚੂਲਾ ਅਤੇ ਰਾਮਨਗਰ ਤੋਂ ਇਕ ਸੀਟ ਚੁਣਨ ਲਈ ਕਿਹਾ ਹੈ।

 

 ਇਸ ਦੇ ਨਾਲ ਹੀ ਭਾਜਪਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਹਰਕ ਸਿੰਘ ਰਾਵਤ ਦੀ ਟਿਕਟ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋਇਆ ਹੈ। ਹਰਕ ਸਿੰਘ ਰਾਵਤ ਚੋਣ ਲੜਨਗੇ ਜਾਂ ਉਨ੍ਹਾਂ ਦੀ ਨੂੰਹ ਨੂੰ ਕਾਂਗਰਸ ਟਿਕਟ ਦੇਵੇਗੀ, ਇਸ ਬਾਰੇ ਸੂਚੀ ਵਿੱਚ ਕੋਈ ਜਾਣਕਾਰੀ ਨਹੀਂ ਹੈ। ਕਾਂਗਰਸ ਇਕ ਪਰਿਵਾਰ ਇਕ ਟਿਕਟ ਦਾ ਫਾਰਮੂਲਾ ਚਾਹੁੰਦੀ ਹੈ

 

ਪੁਰੋਲਾ ਤੋਂ ਮਲਚੰਦ ,ਯਮੁਨੋਤਰੀ ਤੋਂ ਦੀਪਕ ਬਿਜਲਵਾਨ , ਗੰਗੋਤਰੀ ਤੋਂ ਵਿਜੇ ਪਾਲ ਸਿੰਘ ਸਜਵਾਨ ,ਬਦਰੀਨਾਥ ਤੋਂ ਰਾਜੇਂਦਰ ਸਿੰਘ ਭੰਡਾਰੀ ,੫ਥਰਾਲੀ ਤੋਂ ਡਾ: ਜੀਤ ਰਾਮ,ਕਰਨਪ੍ਰਯਾਗ ਤੋਂ ਮੁਕੇਸ਼ ਸਿੰਘ ਨੇਗੀ , ਕੇਦਾਰਨਾਥ ਤੋਂ ਮਨੋਜ ਰਾਵਤ ,  ਰੁਦਰਪ੍ਰਯਾਗ ਤੋਂ ਪ੍ਰਦੀਪ ਥਪਲਿਆਲ ,ਘਨਸਾਲੀ ਤੋਂ ਧਨੀ ਲਾਲ ਸ਼ਾਹ ,ਦੇਵਪ੍ਰਯਾਗ ਤੋਂ ਮੰਤਰੀ ਪ੍ਰਸਾਦ ਨੈਥਾਨੀ ,ਪ੍ਰਤਾਪਨਗਰ ਤੋਂ ਵਿਕਰਮ ਸਿੰਘ ਨੇਗੀ ,ਧਨੌਲੀ ਤੋਂ ਜੋਤ ਸਿੰਘ ਬਿਸ਼ਟ , ਚਕ੍ਰਤਾ ਤੋਂ ਪ੍ਰੀਤਮ ਸਿੰਘ ਨੂੰ ਟਿਕਟ ਦਿੱਤੀ ਗਈ ਹੈ।

 

 ਚੋਣਾਂ 14 ਫਰਵਰੀ ਨੂੰ ਹੋਣਗੀਆਂ
ਚੋਣ ਕਮਿਸ਼ਨ ਪੰਜ ਰਾਜਾਂ ਵਿੱਚ ਸੱਤ ਪੜਾਵਾਂ ਵਿੱਚ ਚੋਣਾਂ ਮੁਕੰਮਲ ਕਰੇਗਾ। ਯੂਪੀ ਵਿੱਚ ਸੱਤ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਇਸ ਦੇ ਨਾਲ ਹੀ ਗੋਆ, ਉਤਰਾਖੰਡ ਅਤੇ ਪੰਜਾਬ ਦੀਆਂ ਚੋਣਾਂ ਦੂਜੇ ਪੜਾਅ ਯਾਨੀ ਕਿ 14 ਫਰਵਰੀ ਨੂੰ ਹੀ ਮੁਕੰਮਲ ਹੋਣਗੀਆਂ। ਇਨ੍ਹਾਂ ਰਾਜਾਂ ਦੀਆਂ ਸਾਰੀਆਂ ਸੀਟਾਂ 'ਤੇ 14 ਫਰਵਰੀ ਨੂੰ ਵੋਟਿੰਗ ਹੋਵੇਗੀ।