ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ ਨੇ ਚੋਣ ਨਤੀਜਿਆਂ 'ਤੇ ਬੀਜੇਪੀ ਉੱਪਰ ਤੰਜ਼ ਕੱਸਿਆ ਹੈ। ਸਿੱਧੂ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਨਵਾਂ ਨਾਂਅ ਦਿੱਤਾ ਹੈ।


ਸਿੱਧੂ ਨੇ ਕਿਹਾ ਹੈ ਕਿ ਬੀਜੇਪੀ ਦਾ ਨਵਾਂ ਨਾਂਅ ਹੈ ਜੀਟੀਯੂ ਯਾਨਿ ਕਿ ਗਿਰੇ ਤੋ ਭੀ ਟਾਂਗ ਊਪਰ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਰਾਹੁਲ ਭਾਈ ਸ਼ੁਰੂ ਤੋਂ ਹੀ ਸਭ ਨੂੰ ਨਾਲ ਲੈਕੇ ਚੱਲਦੇ ਹਨ ਤੇ ਇਨਸਾਨੀਅਤ ਦੀ ਮੂਰਤ ਹਨ। ਉਨ੍ਹਾਂ ਕਿਹਾ ਕਿ ਜਿਹੜੇ ਹੱਥ ਭਾਰਤ ਦੀ ਤਕਦੀਰ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਹਨ ਉਹ ਬੜੇ ਮਜ਼ਬੂਤ ਹਨ ਪਰ ਬੀਜੇਪੀ ਦਾ ਨਵਾਂ ਨਾਂਅ ਜੀਟੀਯੂ ਹੋ ਗਿਆ ਹੈ।

ਸਬੰਧਤ ਖ਼ਬਰ: ਕਾਂਗਰਸ ਦੀ ਚੜ੍ਹਤ ਬਰਕਰਾਰ, ਬੀਜੇਪੀ ਦੀ ਹਾਲਤ ਪਈ ਪਤਲੀ

ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪਹਿਲੀ ਵਾਰ ਕਾਂਗਰਸ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਬੀਤੇ ਕੱਲ੍ਹ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਾਹੁਲ ਨੇ ਭਾਜਪਾ ਦਾ ਸਫ਼ਾਇਆ ਕਰਨ ਦਾ ਦਾਅਵਾ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ ਦੀ ਧਰਤੀ ਤੋਂ ਮੋਦੀ 'ਤੇ ਵਰ੍ਹੇ ਰਾਹੁਲ, ਮੀਡੀਆ ਨੂੰ ਦਿੱਤਾ ਖੁੱਲ੍ਹ ਕੇ ਆਲੋਚਨਾ ਕਰਨ ਦਾ ਚੈਲੰਜ

ਉੱਧਰ, ਇਨ੍ਹਾਂ ਚੋਣਾਂ ਦੌਰਾਨ ਸਿੱਧੂ ਨੇ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਰੈਲੀਆਂ ਕੀਤੀਆਂ ਅਤੇ ਪਾਰਟੀ ਸਫ਼ਲ ਹੁੰਦੀ ਵਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਪਾਰਟੀ ਵਿੱਚ ਸਿੱਧੂ ਦਾ ਕੱਦ ਕਾਫੀ ਵਧ ਜਾਵੇਗਾ। ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘੇ ਦਾ ਮਸਲਾ ਆਪਣੇ ਦੋਸਤ ਇਮਰਾਨ ਖ਼ਾਨ ਕੋਲ ਚੁੱਕਣ ਵਾਲੇ ਸਿੱਧੂ ਦਾ ਸਿਆਸੀ ਕੱਦ ਕਾਫੀ ਉੱਚਾ ਹੋ ਗਿਆ ਸੀ ਅਤੇ ਪਾਰਟੀ ਦੇ ਕਈ ਵੱਡੇ ਨੇ ਸਿੱਧੂ ਦੀ ਚੜ੍ਹਤ ਰੋਕਣ ਲਈ ਕਾਫੀ ਜ਼ੋਰ ਵੀ ਲਾਇਆ ਸੀ।