ਲਖਨਊ: ਇੱਥੋਂ ਦੇ ਕਾਕੋਰੀ ਇਲਾਕੇ 'ਚੋਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਏਟੀਐਸ ਨੇ ਇਕ ਘਰ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲਣ ਤੇ ਕਾਕੋਰੀ ਇਲਾਕਾ ਸੀਲ ਕਰ ਦਿੱਤਾ ਸੀ। ਏਟੀਐਸ ਨੂੰ ਇਲਾਕੇ 'ਚ ਬੰਬ ਬਾਰੇ ਜਾਣਕਾਰੀ ਮਿਲਣ ਤੇ ਬੰਬ ਸਕੁਏਡ ਦਸਤਾ ਵੀ ਮੌਕੇ 'ਤੇ ਪਹੁੰਚਿਆ।


ਸੁਰੱਖਿਆ ਦੇ ਮੱਦੇਨਜ਼ਰ ਇਲਾਕਾ ਸੀਲ ਕਰ ਦਿੱਤਾ ਗਿਆ ਸੀ ਤੇ ਨੇੜਲੇ ਘਰ ਵੀ ਖਾਲੀ ਕਰਵਾ ਲਏ ਗਏ ਸਨ। ਇਸ ਤੋਂ ਬਾਅਦ ਅੱਗੇ ਦੀ ਜਾਂਚ ਜਾਰੀ ਹੈ।


ਏਟੀਐਸ ਨੇ ਅੱਤਵਾਦੀਆਂ ਕੋਲੋਂ ਕੁਝ ਵਿਸਫੋਟਕ ਸਮੱਗਰੀ ਤੇ ਇਕ ਪ੍ਰੈਸ਼ਰ ਕੁੱਕਰ ਬੰਬ ਵੀ ਬਰਮਾਦ ਕੀਤਾ ਹੈ। ਏਟੀਐਸ ਦੇ ਆਈਜੀ ਜੀਕੇ ਗੋਸਵਾਮੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਅਲਕਾਇਦਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਦੇ ਪਾਕਿਸਤਾਨ ਨਾਲ ਸਬੰਧ ਹਨ ਯਾਨੀ ਕਿ ਇਨ੍ਹਾਂ ਨੂੰ ਚਲਾਉਣ ਵਾਲੇ ਪਾਕਿਸਤਾਨ ਤੋਂ ਹਨ। 


ਫੜੇ ਗਏ ਅੱਤਵਾਦੀਆਂ ਦੇ ਨਾਂਅ ਮਿਨਾਜ਼ ਤੇ ਮਸਰੂਦੀਨ ਦੱਸੇ ਜਾ ਰਹੇ ਹਨ। ਦੋਵਾਂ ਅੱਤਵਾਦੀਆਂ ਨੇ ਮਨੁੱਖੀ ਬੰਬਾਂ ਦੀ ਵਰਤੋ ਕਰਦਿਆਂ ਲਖਨ 'ਚ ਲੜੀਵਾਰ ਧਮਾਕੇ ਕਰਨ ਦੀ ਯੋਜਨਾ ਬਣਾਈ ਸੀ।