ਸਿੰਘੂ ਬਾਰਡਰ: ਹਾਲ ਹੀ 'ਚ ਖ਼ਬਰ ਆਈ ਹੈ ਕਿ ਸਿੰਘੂ ਬਾਰਡਰ 'ਤੇ ਹਾਲਾਤ ਆਮ ਹੋਣੇ ਸ਼ੁਰੂ ਹੋਏ ਹਨ। ਇਸ ਦੇ ਨਾਲ ਹੀ ਇੱਥੇ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਗਿਆ ਹੈ। ਇਸ ਦੇ ਨਾਲ ਹੀ ਖ਼ਬਰ ਆਈ ਹੈ ਕਿ ਸਿੰਘੂ ਬਾਰਡਰ ਨੇੜੇ ਚੱਲ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਨੇੜੇ ਇੱਕ ਅਜੀਬ ਘਟਨਾ ਵਾਪਰੀ ਹੈ।


ਹਾਸਲ ਜਾਣਕਾਰੀ ਮੁਤਾਬਕ ਸਟੇਜ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਇੱਕ ਟੈਂਪੂ ਲਿਆ ਕੇ ਖੜ੍ਹਾ ਕੀਤਾ ਗਿਆ ਹੈ। ਇਸ 'ਚ ਵੱਡੇ-ਵੱਡੇ ਸਪੀਕਰ ਚੱਲ ਰਹੇ ਸੀ ਤੇ ਇਨ੍ਹਾਂ 'ਚ ਸਿਰਫ ਦੇਸ਼ ਭਗਤੀ ਦੇ ਗੀਤ ਚੱਲ ਰਹੇ ਹਨ। ਇਸ ਕਾਰਨ ਹੁਣ ਸਿੰਘੂ ਬਾਰਡਰ ਨੇੜੇ ਚੱਲ ਰਹੇ ਧਰਨੇ 'ਤੇ ਦੋ ਤੇਜ਼ ਆਵਾਜ਼ਾਂ ਆਪਸ 'ਚ ਟਕਰਾ ਰਹੀਆਂ ਹਨ।



ਇਸ ਨੂੰ ਲੈ ਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਜਾਣਬੁੱਝ ਕੇ ਪੁਲਿਸ ਵੱਲੋਂ ਕਿਸਾਨਾਂ ਨੂੰ ਉਕਸਾਉਣ ਲਈ ਕੀਤਾ ਜਾ ਰਿਹਾ ਹੈ। ਅੰਦੋਲਨ 'ਚ ਸ਼ਾਂਤੀ ਬਣਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਕਾਰਵਾਈ 'ਚ ਵਿਘਨ ਪਾਇਆ ਜਾ ਰਿਹਾ ਹੈ।

ਕਿਸਾਨਾਂ ਦਾ ਇਹ ਬਾਰੇ ਵੱਡਾ ਸਵਾਲ ਹੈ ਕਿ ਸਿੰਘੂ ਬਾਰਡਰ ਵੱਲ ਆਮ ਬੰਦੇ ਨੂੰ ਤਾਂ ਦੂਰ ਮੀਡੀਆ ਕਰਮੀਆਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਹੈ ਤਾਂ ਇਹ ਲੋਕ ਧਰਨੇ ਵਾਲੀ ਥਾਂ 'ਤੇ ਕਿਵੇਂ ਪੁੱਜ ਗਏ।

ਇਹ ਵੀ ਪੜ੍ਹੋਸਿੰਘੂ ਬਾਰਡਰ 'ਤੇ ਵੀ ਕਿਸਾਨਾਂ ਦਾ ਹੜ੍ਹ, ਨਰੇਲਾ ਤੱਕ ਸੜਕਾਂ 'ਤੇ ਟਰਾਲੀਆਂ ਹੀ ਟਰਾਲੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904