ਗਗਨਦੀਪ ਸ਼ਰਮਾ


ਸਿੰਘੂ ਬਾਰਡਰ: ਸਿੰਘੂ ਬਾਰਡਰ 'ਤੇ 29 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਪਾਸੇ ਹਾਲਾਤ ਬਦਲ ਗਏ ਹਨ। ਇੱਥੇ ਹਾਲਾਤ ਆਮ ਹੁੰਦੇ ਨਜ਼ਰ ਆ ਰਹੇ ਹਨ ਜਿਸ ਤੋਂ ਬਾਅਦ ਸਿੰਘੂ ਬਾਰਡਰ 'ਤੇ ਇੱਕ ਵਾਰ ਫੇਰ ਤੋਂ ਕਿਸਾਨਾਂ ਦਾ ਸਮਰਥਨ ਕਰਨ ਵਾਲੇ ਨਵੇਂ ਜੋਸ਼ 'ਚ ਨਜ਼ਰ ਆ ਰਹੇ ਹਨ।

ਇੱਥੇ ਪੰਜਾਬ ਤੇ ਹਰਿਆਣਾ ਤੋਂ ਕਿਸਾਨ ਪਹੁੰਚ ਰਹੇ ਹਨ। ਸਿੰਘੂ ਬਾਰਡਰ ਤੋਂ ਨਰੇਲਾ ਨੂੰ ਜਾਣ ਵਾਲੀ ਸੜਕ ਸਿਰਫ ਇੱਕ ਮਾਤਰ ਹੀ ਸਟੇਜ ਵੱਲ ਆਉਣ ਦਾ ਰਸਤਾ ਹੈ ਕਿਉਂਕਿ ਇੱਕ ਪਾਸੇ ਸੰਯੁਕਤ ਮੋਰਚੇ ਦੀ ਸਟੇਜ ਲੱਗੀ ਹੈ ਤੇ ਬਾਕੀ ਪਾਸਿਓਂ ਪੁਲਿਸ ਨੇ ਬੈਰੀਕੇਡਿੰਗ ਕਰਕੇ ਰਸਤੇ ਬੰਦ ਕੀਤੇ ਹੋਏ ਹਨ। ਸਿੰਘੂ ਬਾਰਡਰ ਤੋਂ ਨਰੇਲਾ ਨੂੰ ਜਾਣ ਵਾਲੇ ਪਾਸੇ ਸੜਕ ਦੇ ਦੋਵੇਂ ਪਾਸੇ ਸੰਘਣਾ ਜੰਗਲ ਹੈ, ਜਿੱਥੇ ਕਿਸਾਨਾਂ ਨੇ ਜੰਗਲ 'ਚ ਵੀ ਆਪਣਾ ਡੇਰਾ ਲਾ ਲਿਆ ਹੈ।

ਹਰ ਪਾਸੇ ਟ੍ਰੈਕਟਰ ਟਰਾਲੀਆਂ ਦੀਆਂ ਕਤਾਰਾਂ ਤੇ ਕਿਸਾਨ ਹੀ ਕਿਸਾਨ ਨਜ਼ਰ ਆਊ ਰਹੇ ਹਨ। ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾਂ ਨੇ ਦੱਸਿਆ 29 ਘਟਨਾ ਤੋਂ ਇੱਥੇ ਹਾਲਾਤ ਇਸ ਕਦਰ ਬਦਲੇ ਨੇ ਕਿ ਪ੍ਰਬੰਧਕਾਂ ਤੇ ਕਮੇਟੀ ਨੂੰ ਤਿੰਨ ਗੁਣਾ ਵੱਧ ਪ੍ਰਬੰਧ ਕਰਨੇ ਪੈ ਰਹੇ ਹਨ, ਕਿਉਂਕਿ ਇੱਥੇ ਕਿਸਾਨਾਂ ਨੇ ਟ੍ਰੈਕਟਰ ਮਾਰਚ ਤੋਂ ਬਾਅਦ ਵਾਪਸ ਜਾਣਾ ਸੀ ਪਰ ਸਾਡਾ ਇੰਟਰਨੈਟ ਬੰਦ ਕਰਕੇ ਭਾਜਪਾ ਸਰਕਾਰ ਨੇ ਇਹ ਅਫਵਾ ਫੈਲਾ ਦਿੱਤੀ ਕਿ ਇੱਥੇ ਕਿਸਾਨਾਂ ਦੀ ਗਿਣਤੀ ਘਟ ਗਈ ਹੈ।

ਇਸ ਦੇ ਨਾਲ ਹੀ ਹੀ 29 ਜਨਵਰੀ ਦੀ ਘਟਨਾ ਤੋਂ ਬਾਅਦ ਇੰਟਰਨੈੱਟ ਫੋਨ ਸੇਵਾਵਾਂ ਬੰਦ ਹੋਣ ਦੇ ਬਾਵਜੂਦ ਕਿਸਾਨਾਂ ਨੇ ਜਿਵੇਂ ਹੀ ਸਾਡੇ ਤੇ ਪੱਥਰਬਾਜ਼ੀ ਦੀ ਖ਼ਬਰ ਸੁਣੀ ਤਾਂ ਕਈ ਕਿਸਾਨ ਰਸਤਿਆਂ ਵਿੱਚੋਂ ਹੀ ਮੁੜੇ ਆਏ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹਜ਼ਾਰਾਂ ਕਿਸਾਨਾਂ ਟ੍ਰੈਕਟਰ-ਟਰਾਲੀਆਂ ਲੈ ਕੇ ਵਾਪਸ ਆ ਗਏ।

ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਟਰਾਲੀਆਂ ਤਾਂ ਆ ਹੀ ਰਹੀਆਂ ਪਰ ਛੇਤੀ ਪੁੱਜਣ ਕਾਰਨ ਕਿਸਾਨ ਕਾਰਾਂ ਤੇ ਹੋਰ ਵਾਹਨਾਂ ਰਾਹੀਂ ਇੱਥੇ ਪੁੱਜ ਰਹੇ ਹਨ। ਰਸਤੇ 'ਚ ਪੁਲਿਸ ਵੱਲੋਂ ਕਈ ਰੋਕਾਂ ਦੇ ਬਾਵਜੂਦ ਇੱਥੇ ਕਿਸਾਨ ਪੁੱਜ ਰਹੇ ਹਨ ਜਿਸ ਮਗਰੋਂ ਨਜ਼ਾਰਾ ਕੁਝ ਹੋਰ ਹੀ ਹੋ ਗਿਆ।

ਇਹ ਵੀ ਪੜ੍ਹੋ: ਬੀਜੇਪੀ ਦੇ ਇੱਕ ਹੋਰ ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਾਕਿਸਤਾਨ ਦੇ ਨੰਬਰ ਤੋਂ ਮਿਲਿਆ ਮੈਸੇਜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904