ਦਰਅਸਲ, ਕੁਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ਦੇ ਜਿਲ੍ਹਾ ਦਮੋਹ ਦੇ ਪਟੇਰਾ ਵਿੱਚ ਕਾਂਗਰਸ ਲੀਡਰ ਜੋਤੀਰਿਦਿੱਤਿਆ ਸਿੰਧੀਆ ਆਪਣੇ ਗਲ਼ ’ਚ ਨਿੰਬੂ-ਮਿਰਚ ਦਾ ਮਾਲਾ ਪਾ ਕੇ ਰੈਲੀ ਵਿੱਚ ਵਿੱਚ ਪਧਾਰੇ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਸ ਮਾਲਾ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਲਾ ਤਾਂ ਉਨ੍ਹਾਂ ਦੇ ਗਲ ਵਿੱਚ ਹੈ ਪਰ ਮਿਰਚਾਂ ਸ਼ਿਵਰਾਜ ਸਿੰਘ ਚੌਹਾਨ ਨੂੰ ਲੱਗ ਰਹੀਆਂ ਹਨ।
ਬਿਲਕੁਲ ਅਜਿਹਾ ਹੀ ਚੋਣ ਪ੍ਰਚਾਰ ਤੇਲੰਗਾਨਾ ਦੇ ਉਮੀਦਵਾਰ ਨੇ ਕੀਤਾ। ਵੋਟਰਾਂ ਨੂੰ ਲੁਭਾਉਣ ਲਈ ਉਨ੍ਹਾਂ ਘਰ-ਘਰ ਜਾ ਕੇ ਲੋਕਾਂ ਨੂੰ ਚੱਪਲਾਂ ਵੰਡੀਆਂ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇ ਚੋਣਾਂ ਜਿੱਤਣ ਬਾਅਦ ਉਨ੍ਹਾਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਲੋਕ ਉਨ੍ਹਾਂ ਨੂੰ ਉਸੇ ਚੱਪਲਾਂ ਨਾਲ ਕੁੱਟ ਸਕਦੇ ਹਨ। ਯਾਦ ਰਹੇ ਕਿ ਮੱਧ ਪ੍ਰਦੇਸ਼ ਦੀਆਂ 230 ਸੀਟਾਂ ਲਈ 28 ਨਵੰਬਰ ਤੇ ਤੇਲੰਗਾਨਾ ਵਿੱਚ 119 ਸੀਟਾਂ ਲਈ 7 ਦਸੰਬਰ ਨੂੰ ਚੋਣਾਂ ਹੋਣਗੀਆਂ। ਇਨ੍ਹਾਂ ਦਾ ਨਤੀਜਾ 11 ਦਸੰਬਰ ਨੂੰ ਐਲਾਨਿਆ ਜਾਏਗਾ।