ਨਵੀਂ ਦਿੱਲੀ: ਇੰਗਲੈਂਡ ਖ਼ਿਲਾਫ਼ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਮੁਕਾਬਲੇ ‘ਚ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਬਾਹਰ ਰੱਖਣ ਲਈ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਦੀ ਖੂਬ ਨਿਖੇਧੀ ਹੋ ਰਹੀ ਹੈ। ਕ੍ਰਿਕਟ ਪ੍ਰੇਮੀਆਂ ਤੋਂ ਬਾਅਦ ਮਿਤਾਲੀ ਰਾਜ ਦੀ ਮੈਨੇਜਰ ਅਨੀਸ਼ਾ ਗੁਪਤਾ ਨੇ ਇੱਕ ਟਵੀਟ ਰਾਹੀਂ ਹਰਮਨਪ੍ਰੀਤ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਹਨ ਅਤੇ ਉਸ ਨੂੰ ‘ਝੂਠੀ’ ਅਤੇ ‘ਚਾਲਾਕ’ ਕਿਹਾ ਹੈ।
ਅਨੀਸ਼ਾ ਨੇ ਆਪਣੇ ਟਵੀਟ ‘ਚ ਲਿਖਿਆ, ‘ਅਫ਼ਸੋਸ ਭਾਰਤੀ ਟੀਮ ਰਾਜਨੀਤੀ ‘ਚ ਯਕੀਨ ਰੱਖਦੀ ਹੈ ਨਾ ਕੀ ਖੇਡ ‘ਚ। ਭਾਰਤ ਅਤੇ ਆਈਰਲੈਂਡ ਮੈਚ ‘ਚ ਮਿਤਾਲੀ ਦਾ ਤਜ਼ਰਬਾ ਕਿੰਨਾ ਕੰਮ ਆ ਸਕਦਾ ਸੀ ਇਹ ਜਾਣਦੇ ਹੋਣ ਦੇ ਬਾਵਜੂਦ ਵੀ ‘ਝੂਠੀ’ ਅਤੇ ‘ਚਾਲਾਕ’ ਹੈ ਹਰਮਨਪ੍ਰੀਤ ਨੂੰ ਖੁਸ਼ ਕਰਨ ਲਈ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ।’
ਇਹ ਟਵੀਟ ਕਿਸੇ ਹੋਰ ਟਵਿਟਰ ਅਕਾਉਂਟ ਤੋਂ ਆਇਆ ਸੀ। ਕ੍ਰਿਕਇਨਫੋ ਨੇ ਜਦੋਂ ਅਨੀਸ਼ਾ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਆਪਣੇ ਬਿਆਨ ‘ਤੇ ਕਾਈਮ ਰਹੀ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਅਕਾਊਟ ਹੀ ਡੀਲੀਟ ਕਰ ਦਿੱਤਾ ਗਿਆ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਪਣੇ ਟਵੀਟ ‘ਤੇ ਪਛਤਾਵਾ ਹੈ, ਤਾਂ ਉਨ੍ਹਾਂ ਨੇ ਕਿਹਾ, ‘ਹੋ ਸਕਦਾ ਹੈ ਕਿ ਮੈਂ ਜ਼ਿਆਦਾ ਗੁੱਸੇ ‘ਚ ਹੋਵਾਂ, ਪਰ ਇਹ ਗੱਲ ਸਹੀ ਥਾਂ ਤੋਂ ਆਈ ਹੈ ਅਤੇ ਮੈਂ ਗ਼ਲਤ ਨਾਲ ਖੜ੍ਹੀ ਨਹੀਂ ਰਹੀ ਸਕਦੀ। ਜਿਸ ਤਰ੍ਹਾਂ ਦਾ ਫੇਵਰੇਟੀਜ਼ਮ ਦਿਖਾਈਆ ਜਾ ਰਿਹਾ ਹੈ, ਉਹ ਸਾਫ ਨਜ਼ਰ ਆ ਰਿਹਾ ਹੈ।’
ਭਾਰਤ ਨੂੰ ਇੰਗਲੈਂਡ ਖਿਲਾਫ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਚੰਗੀ ਲੈਅ ਦੇ ਬਾਵਜੂਦ ਭਾਰਤ ਦਾ ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਚੈਂਪੀਅਨ ਬਣਨ ਦਾ ਸੁਫ਼ਨਾ ਵੀ ਚਕਨਾਚੂਰ ਹੋ ਗਿਆ।