ਲੱਦਾਖ: ਜੰਮੂ-ਕਸ਼ਮੀਰ ਵਿੱਚ ਲੱਦਾਖ ਦੇ ਖਾਰਦੂੰਗਲਾ ਵਿੱਚ ਬਰਫ਼ੀਲੇ ਤੂਫ਼ਾਨ ਦੀ ਵਜ੍ਹਾ ਕਰਕੇ ਕਈ ਲੋਕ ਉੱਥੇ ਫਸ ਗਏ ਹਨ। 10 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਨ੍ਹਾਂ ਦੀਆਂ ਗੱਡੀਆਂ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆ ਗਈਆਂ ਹਨ।
ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ ਪਰ ਘਾਟੀ ਦਾ ਤਾਪਮਾਨ ਜ਼ੀਰੋ ਤੋਂ ਵੀ 15 ਡਿਗਰੀ ਹੇਠਾਂ ਹੈ ਜਿਸ ਕਰਕੇ ਜਵਾਨਾਂ ਨੂੰ ਬਚਾਅ ਕਾਰਜਾਂ ਵਿੱਚ ਕਾਫੀ ਦਿੱਕਤ ਆ ਰਹੀ ਹੈ। ਚਸ਼ਮਦੀਦਾਂ ਮੁਤਾਬਕ ਇੱਕ ਸਕਾਰਪੀਓ ਸਮੇਤ ਕੁਝ ਹੋਰ ਗੱਡੀਆਂ ਤੂਫ਼ਾਨ ਦੀ ਚਪੇਟ ਵਿੱਚ ਆਈਆਂ ਹਨ।
ਦੱਸ ਦੇਈਏ ਕਿ ਖਾਰਦੂੰਗਲਾ ਸਮੁੰਦਰੀ ਤਲ ਤੋਂ 18,300 ਫੁੱਟ ਉੱਪਰ ਹੈ। ਇਹ ਲੇਹ ਤੋਂ ਉੱਤਰ ਵਿੱਚ 40 ਕਿਲੋਮੀਟਰ ਦੂਰ ਹੈ। ਸ੍ਰੀਨਗਰ ਤੋਂ ਖਾਰਦੂੰਗਲਾ ਦੀ ਉਚਾਈ 850 ਕਿਲੋਮੀਟਰ ਦੇ ਕਰੀਬ ਹੈ ਇਸ ਨੂੰ ਸ਼ਿਓਕ ਤੇ ਨੁਬਰਾ ਘਾਟੀਆਂ ਦਾ ਪ੍ਰਵੇਸ਼ ਦਵਾਰ ਵੀ ਕਿਹਾ ਜਾਂਦਾ ਹੈ।