ਅਯੁੱਧਿਆ: ਇੱਥੇ ਇੱਕ ਵਾਰ ਫਿਰ ਤੋਂ ਸੁਰੱਖਿਆ ਬਲਾਂ ਦੀ ਸਰਗਰਮੀ ਵਧ ਗਈ ਹੈ। ਸੂਤਰਾਂ ਅਨੁਸਾਰ ਅੱਤਵਾਦੀ ਸਰਗਨਾ ਮਸੂਦ ਅਜ਼ਹਰ ਦੀ ਗੱਲਬਾਤ ਡੀ-ਕੋਡ ਕਰਨ ਤੋਂ ਬਆਦ ਅਯੁੱਧਿਆ ਦੇ ਨਾਲ ਦੇਸ਼ ਦੇ ਹੋਰ ਕਈ ਸੰਵੇਦਨਸ਼ੀਲ ਸਥਾਨਾਂ 'ਤੇ ਹਾਈ ਅਲਰਟ ਕੀਤਾ ਗਿਆ ਹੈ।

ਅੱਤਵਾਦੀ ਸੰਗਠਨ ਜੈਸ਼-ਏ-ਮੁੰਹਮਦ ਵੱਲੋਂ ਅੱਤਵਾਦੀ ਕਾਰਵਾਈ ਦੀ ਸ਼ੰਕਾ ਜਤਾਈ ਗਈ ਹੈ। ਇਸ ਦੀ ਪੁਸ਼ਟੀ ਲਖਨਾਉ ਤੇ ਦੂਸਰੇ ਸ਼ਹਿਰਾਂ 'ਚ ਫੜੇ ਗਏ ਪੀਐਫਆਈ ਮੈਂਬਰਾਂ ਤੋਂ ਮਿਲੇ ਸ਼ੱਕੀ ਸਾਮਾਨ ਤੇ ਸਾਹਿਤ ਤੋਂ ਹੋਈ ਹੈ।

2005 'ਚ ਰਾਮ ਜਨਮਭੂਮੀ ਤੇ ਲਸ਼ਕਰੇ ਤਾਇਬਾ ਦੇ ਫਿਦਾਇਨ ਦਸਤੇ ਨੇ ਅੱਤਵਾਦੀ ਹਮਲਾ ਕੀਤਾ ਸੀ ਪਰ ਸਾਰੇ ਅੱਤਵਾਦੀ ਸੁੱਰਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ। 6 ਦਸੰਬਰ, 1992 ਦੀ ਘਟਨਾ ਤੋਂ ਬਾਅਦ ਹੀ ਅਯੁੱਧਿਆ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ਤੇ ਹੈ।