ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ, ਤਮਿਲਨਾਡੂ ਤੇ ਕੇਰਲਾ ਸਣੇ ਦੇਸ਼ ਦੇ ਕਈ ਸੂਬਿਆਂ ‘ਚ ਵੀਰਵਾਰ ਸਵੇਰੇ ਸੂਰਜ ਗ੍ਰਹਿਣ ਨਜ਼ਰ ਆਇਆ। ਇਹ ਸਵੇਰੇ 8:04 ਵਜੇ ਸ਼ੁਰੂ ਹੋਇਆ ਤੇ ਭਾਰਤ ‘ਚ ਗ੍ਰਹਿਣ ਦਾ ਸਮਾਂ 2 ਘੰਟੇ 52 ਮਿੰਟ ਤਕ ਰਿਹਾ। ਆਮ ਲੋਕਾਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦਹਾਕੇ ਦਾ ਆਖਰੀ ਗ੍ਰਹਿਣ ਦੇਖਣ ਲਈ ਕਾਫੀ ਉਤਸ਼ਾਹਤ ਸੀ। ਉਨ੍ਹਾਂ ਨੇ ਟਵੀਟ ਕਰ ਕਿਹਾ, “ਕਈ ਭਾਰਤੀਆਂ ਦੀ ਤਰ੍ਹਾਂ ਮੈਂ ਵੀ #solareclipse2019 ਨੂੰ ਲੈ ਕੇ ਉਤਸ਼ਾਹਤ ਸੀ ਪਰ ਬੱਦਲ ਹੋਣ ਕਰਕੇ ਮੈਂ ਇਸ ਨੂੰ ਵੇਖ ਨਹੀਂ ਸਕਿਆ। ਮੈਂ ਲਾਈਵ ਸਟ੍ਰੀਮਿੰਗ ਰਾਹੀਂ ਕੇਰਲ ਤੋਂ ਇਸ ਦੀ ਝਲਕ ਵੇਖੀ।


ਪੀਐਮ ਮੋਦੀ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਉਨ੍ਹਾਂ ਦੀ ਤਸਵੀਰ ਦੇ ਮੀਮਸ ਵੀ ਬਣਾਏ। ਜਦਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਚਸ਼ਮੇ ਦੀ ਕੀਮਤ ਨੂੰ ਨੈੱਟ ‘ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਵੈੱਬਸਾਈਟ ਦੀ ਲਿੰਕ ਸ਼ੇਅਰ ਕੀਤੇ।


ਇੱਕ ਟਵਿੱਟਰ ਯੂਜ਼ਰ ਨੇ ਲਿਖੀਆ, “ਜੇਕਰ ਤੁਸੀਂ ਜਰਮਨੀ ਸੁਫਨਾ ਜੀਅ ਰਹੇ ਹੋ ਤਾਂ ਇਸ ਜਰਮਨ ਚਸ਼ਮੇ ਰਾਹੀਂ ਵੇਖੋ। ਮੇਬੈਕ ਵਰਥ 1.6 ਲੱਖ। ਯੂਜ਼ਰ ਨੇ ਹੈਸ਼ਟੈਗ ਕਰਦੇ ਹੋਏ ਬ੍ਰਾਂਡਿਡਫਕੀਰ ਵੀ ਲਿਖਿਆ।