ਜੰਮੂ-ਕਸ਼ਮੀਰ: ਭਾਰਤ-ਪਾਕਿ ਸਰਹੱਦ 'ਤੇ ਮੁੜ ਤਣਾਅ ਵਧ ਗਿਆ ਹੈ। ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ਵਿੱਚ ਭਾਰਤੀ ਸੂਬੇਦਾਰ ਸ਼ਹੀਦ ਹੋ ਗਿਆ। ਇਸ ਮਗਰੋਂ ਐਲਓਸੀ 'ਤੇ ਪਾਕਿਸਤਾਨ ਦੀ ਗੋਲੀਬਾਰੀ ਦਾ ਭਾਰਤੀ ਸੈਨਾ ਨੇ ਮੂੰਹਤੋੜ ਜਵਾਬ ਦਿੱਤਾ। ਇਸ ਦੌਰਾਨ ਪਾਕਿਸਤਾਨੀ ਚੌਕੀਆਂ ‘ਤੇ ਗੋਲੇ ਤੇ ਮੋਰਟਾਰ ਦੱਗੇ ਗਏ।


ਪਾਕਿਸਤਾਨ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ ਦੀ ਕਾਰਵਾਈ ‘ਚ ਪੀਓਕੇ ਦੇ ਦੇਵਾ ਸੈਕਟਰ ‘ਚ ਉਸ ਦੇ ਦੋ ਸੈਨਿਕ ਮਾਰੇ ਗਏ। ਇਸ ਤੋਂ ਪਹਿਲਾਂ ਪਾਕਿਸਤਾਨੀ ਸੈਨਿਕਾਂ ਨੇ ਉੜੀ ਸੈਕਟਰ ‘ਚ ਗੋਲੀਬੰਦੀ ਦੀ ਉਲੰਘਣ ਕੀਤੀ ਸੀ। ਇਸ ‘ਚ ਇੱਕ ਸੂਬੇਦਾਰ ਤੇ ਔਰਤ ਦੀ ਮੌਤ ਹੋ ਗਈ ਸੀ।

ਪਾਕਿਸਤਾਨ ਨੇ ਉੜੀ ਤੋਂ ਇਲਾਵਾ ਬੁੱਧਵਾਰ ਨੂੰ ਪੁਣਛ ਦੇ ਸ਼ਾਹਪੁਰ ਤੇ ਕਿਰਨੀ ਸੈਕਟਰ ‘ਚ ਵੀ ਗੋਲੀਬਾਰੀ ਕੀਤੀ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਨੌਸ਼ਹਿਰਾ ਸੈਕਟਰ ‘ਚ ਐਲਓਸੀ ‘ਤੇ ਪਾਕਿ ਵੱਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ ਗਿਆ ਸੀ।

ਪਾਕਿ ਆਮ ਨਾਗਰਿਕਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਮੋਰਟਾਰ ਨਾਲ ਨਿਸ਼ਾਨਾ ਬਣਾਉਂਦੇ ਹਨ। 21 ਤੇ 22 ਦਸੰਬਰ ਦੀ ਰਾਤ ਵੀ ਪਾਕਿਸਤਾਨੀ ਸੈਨਾ ਨੇ ਮੇਂਢਰ, ਕ੍ਰਿਸ਼ਨਾ ਘਾਟੀ ਤੇ ਪੁਣਛ ‘ਚ ਸੀਜ਼ਫਾਈਰ ਉਲੰਘਣ ਕੀਤਾ ਸੀ।