ਨਵੀਂ ਦਿੱਲੀ: ਅੱਜ ਸੁਪਰੀਮ ਕੋਰਟ ਅਯੁੱਧਿਆ ਵਿਵਾਦ 'ਤੇ ਆਪਣਾ ਫੈਸਲਾ ਦੇਵੇਗੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇਸ਼ ਦੇ ਇਤਿਹਾਸ ਦੇ ਸਭ ਤੋਂ ਲੰਬੇ ਕੇਸ ਬਾਰੇ ਫੈਸਲਾ ਸੁਣਾਏਗੀ। ਸਾਰਿਆਂ ਦੀ ਨਜ਼ਰ ਸੁਪਰੀਮ ਕੋਰਟ ਦੇ ਫੈਸਲੇ ‘ਤੇ ਹੈ। ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਦੇਸ਼ ਦੇ ਸਾਰੇ ਸੂਬਿਆਂ 'ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।
ਸਾਰੇ ਲੋਕ ਦੇਸ਼ ਵਾਸੀਆਂ ਨੂੰ ਅਪੀਲ ਕਰ ਰਹੇ ਹਨ ਕਿ ਦੇਸ਼ 'ਚ ਸ਼ਾਂਤੀ ਬਣਾਈ ਰੱਖਣ ਅਤੇ ਅਦਾਲਤ ਦੇ ਫੈਸਲੇ ਦਾ ਸਨਮਾਨ ਕੀਤਾ ਜਾਵੇ। ਇਸ ਦੌਰਾਨ ਯੋਗਗੁਰੂ ਬਾਬਾ ਰਾਮਦੇਵ ਨੇ ਵੀ ਦੇਸ਼ ਵਾਸੀਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ।
ਬਾਬਾ ਰਾਮ ਦੇਵ ਨੇ ਕਿਹਾ, “ਦੇਸ਼ ਸੰਵਿਧਾਨ ਨਾਲ ਚਲਦਾ ਹੈ। ਜੋ ਵੀ ਫੈਸਲਾ ਆਉਂਦਾ ਹੈ, ਹਰ ਇੱਕ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਾਰਿਆਂ ਨੂੰ ਇਸ ਫੈਸਲੇ ਦਾ ਆਦਰ ਕਰਨਾ ਚਾਹੀਦਾ ਹੈ।” ਬਾਬਾ ਰਾਮਦੇਵ ਨੇ ਅੱਗੇ ਕਿਹਾ,“ਕਿਸੇ ਨੂੰ ਵੀ ਇਸ ਫੈਸਲੇ ਬਾਰੇ ਕਿਸੇ ਕਿਸਮ ਦੀ ਨਫ਼ਰਤ ਅਤੇ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਹਨ। ਅੱਜ ਸਾਨੂੰ ਦੁਨੀਆਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਅਸੀਂ ਰੱਬ ਦੇ ਨਾਂ ਜਾਂ ਅੱਲ੍ਹਾ ਦੇ ਨਾਂ 'ਤੇ ਨਹੀਂ ਲੜਦ। ਅਸੀਂ ਸਾਰੇ ਇਕੱਠੇ ਰਹਿੰਦੇ ਹਾਂ।''
ਅਯੁੱਧਿਆ ਕੇਸ: SC ਦੇ ਫੈਸਲੇ ਦਾ ਹੋਵੇ ਸਨਮਾਨ-ਬਾਬਾ ਰਾਮਦੇਵ
ਏਬੀਪੀ ਸਾਂਝਾ
Updated at:
09 Nov 2019 10:41 AM (IST)
ਅੱਜ ਸੁਪਰੀਮ ਕੋਰਟ ਅਯੁੱਧਿਆ ਵਿਵਾਦ 'ਤੇ ਆਪਣਾ ਫੈਸਲਾ ਦੇਵੇਗੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇਸ਼ ਦੇ ਇਤਿਹਾਸ ਦੇ ਸਭ ਤੋਂ ਲੰਬੇ ਕੇਸ ਬਾਰੇ ਫੈਸਲਾ ਸੁਣਾਏਗੀ। ਇਸ ਦੌਰਾਨ ਯੋਗਗੁਰੂ ਬਾਬਾ ਰਾਮਦੇਵ ਨੇ ਵੀ ਦੇਸ਼ ਵਾਸੀਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ।
- - - - - - - - - Advertisement - - - - - - - - -