ਨਵੀਂ ਦਿੱਲੀ: "ਬਾਬਾ ਕਾ ਢਾਬਾ" ਚਲਾਉਣ ਵਾਲੇ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਏ ਕਾਂਤਾ ਪ੍ਰਸਾਦ ਇੱਕ ਵਾਰ ਫੇਰ ਤੋਂ ਸੁਰਖੀਆਂ 'ਚ ਆਏ ਹਨ। ਇਸ ਵਾਰ ਉਨ੍ਹਾਂ ਨੇ ਦਿੱਲੀ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਆਪਣੀ ਸ਼ਿਕਾਇਤ 'ਚ ਕਾਂਤਾ ਨੇ ਕਿਹਾ ਕਿਹਾ ਕਿ 8 ਦਸੰਬਰ ਨੂੰ ਉਸ ਨੂੰ ਇੱਕ ਫੋਨ ਆਇਆ ਤੇ ਉਸ ਅਣਜਾਣ ਨੇ ਕਾਂਤਾ ਨੂੰ ਉਸਦੀ ਦੁਕਾਨ ਸਾੜਣ ਅਤੇ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ।

ਬਾਬੇ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਉੱਥੇ ਤਿੰਨ ਲੜਕੇ ਬੈਠੇ ਸੀ ਜਿਨ੍ਹਾਂ ਨੇ ਬਾਬੇ ਤੋਂ ਚਾਹ ਮੰਗੀ। ਇਸ ਦੌਰਾਨ ਇੱਕ ਲੜਕੇ ਨੇ ਬਾਬੇ ਨੂੰ ਧਮਕੀ ਦਿੱਤੀ ਕਿ ਉਸ ਨੇ ਗੌਰਵ ਵਾਸਨ ਦੇ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਕੇ ਚੰਗਾ ਨਹੀਂ ਕੀਤਾ। ਤੇ ਉਸ ਨੇ ਬਾਬਾ ਨੂੰ ਮਾਰਨ ਦੀ ਧਮਕੀ ਦਿੱਤੀ। ਬਾਬੇ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਗੌਰਵ ਵਾਸਨ ਦਾ ਭਰਾ ਦੱਸਿਆ ਸੀ।

ਕੌਣ ਹੈ ਗੌਰਵ ਵਾਸਨ?

ਗੌਰਵ ਵਾਸਨ ਇੱਕ ਯੂਟਿਊਬਰ ਹੈ ਜਿਸ ਦੇ ਯੂਟਿਊਬ ਚੈਨਲ ਦੇ ਲੱਖਾਂ ਫਾਲੋਅਰਜ਼ ਹਨ। ਗੌਰਵ ਬਾਬਾ ਕਾ ਢਾਬਾ ਦੇ ਕਾਂਤਾ ਪ੍ਰਸਾਦ ਦੀ ਇੱਕ ਵੀਡੀਓ ਬਣਾਈ ਸੀ ਜੋ ਕਾਫੀ ਵਾਇਰਲ ਹੋਈ। ਇਸ ਵੀਡੀਓ ਵਿਚ ਗੌਰਵ ਨੇ ਲੋਕਾਂ ਨੂੰ ਬਾਬੇ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ।

ਕੁਝ ਦਿਨਾਂ ਬਾਅਦ ਹੀ ਬਾਬਾ ਕਾਂਤਾ ਪ੍ਰਸਾਦ ਅਤੇ ਗੌਰਵ ਵਾਸਨ ਵਿਚਕਾਰ ਲੜਾਈ ਹੋਈ। ਬਾਬੇ ਨੇ ਗੌਰਵ ਵਾਸਨ 'ਤੇ ਦਾਨ ਦੇ ਪੈਸਿਆਂ 'ਚ ਗਬਨ ਦਾ ਦੋਸ਼ ਲਾਇਆ।

ਦਿੱਲੀ ਪੁਲਿਸ ਬਾਬੇ ਦੇ ਦੋਸ਼ਾਂ ਦੀ ਜਾਂਚ 'ਚ ਲੱਗੀ

ਦਿੱਲੀ ਪੁਲਿਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਬਾਬੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਸ਼ਿਕਾਇਤ ਮਿਲੀ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਢਾਬੇ ਦੇ ਆਲੇ ਦੁਆਲੇ ਦੇ ਸੀਸੀਟੀਵੀ ਫੁਟੇਜ ਵੀ ਪੁਲਿਸ ਵਲੋਂ ਖੰਗਾਲੇ ਜਾ ਰਹੇ ਹਨ ਤਾਂ ਜੋ ਲੜਕਿਆਂ ਦੀ ਪਛਾਣ ਹੋ ਸਕੇ।

https://punjabi.abplive.com/ajab-gajab/man-dropped-iphone-6s-from-an-airplane-and-it-survived-597429

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904