ਸੰਭਲ: ਸਰਕਾਰ ਕਿਸਾਨਾਂ ਨੂੰ ਅੰਦੋਲਨ ਵਿੱਚ ਜਾਣੋਂ ਰੋਕਣ ਲਈ ਸਖਤੀ ਕਰਨ ਲੱਗੀ ਹੈ। ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ’ਚ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਸੰਭਲ ਦੇ ਐਸਡੀਐਮ ਨੇ ਛੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਮੁਚੱਲਕਾ ਭਰਨ ਲਈ ਨੋਟਿਸ ਭੇਜੇ ਗਏ ਹਨ। ਪਹਿਲਾਂ ਇਨ੍ਹਾਂ ਕਿਸਾਨਾਂ ਨੂੰ 50 ਲੱਖ ਰੁਪਏ ਦੇ ਨੋਟਿਸ ਭੇਜੇ ਗਏ ਸਨ ਪਰ ਹੁਣ ਇਸ ਨੋਟਿਸ ਨੂੰ ਸੋਧ ਦਿੱਤਾ ਗਿਆ ਹੈ।
ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ‘ਕਿਸਾਨ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਭੜਕਾ ਰਹੇ ਹਨ ਤੇ ਅਫ਼ਵਾਹ ਫੈਲਾ ਰਹੇ ਹਨ, ਜਿਸ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ।’ ਨੋਟਿਸ ’ਚ ਇਨ੍ਹਾਂ ਕਿਸਾਨਾਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਕਿਸਾਨਾਂ ਉੱਤੇ 1 ਸਾਲ ਤੱਕ ਸ਼ਾਂਤੀ ਕਾਇਮ ਰੱਖਣ ਦੇ 50 ਲੱਖ ਰੁਪਏ ਦਾ ਮੁਚੱਲਕਾ ਕਿਉਂ ਨਾ ਲਾਇਆ ਜਾਵੇ। ਇਹ ਨੋਟਿਸ ਧਾਰਾ 111 ਅਧੀਨ 12 ਤੇ 13 ਦਸੰਬਰ ਨੂੰ ਭੇਜੇ ਗਏ ਹਨ।
ਇਹ ਕਿਸਾਨ ਵੱਖੋ–ਵੱਖਰੀਆਂ ਕਿਸਾਨ ਜੱਥੇਬੰਦੀਆਂ ਦੇ ਮੈਂਬਰ ਹਨ। ਐਸਡੀਐਮ ਦੀਪੇਂਦਰ ਯਾਦਵ ਨੇ ਦੱਸਿਆ ਕਿ ਹਯਾਤ ਨਗਰ ਪੁਲਿਸ ਥਾਣੇ ਤੋਂ ਰਿਪੋਰਟ ਮਿਲੀ ਸੀ ਕਿ ਕੁਝ ਵਿਅਕਤੀ ਕਿਸਾਨਾਂ ਨੂੰ ਭੜਕਾ ਰਹੇ ਹਨ ਤੇ ਇਸ ਨਾਲ ਸ਼ਾਂਤੀ ਭੰਗ ਹੋਣ ਦਾ ਖ਼ਦਸ਼ਾ ਹੈ। ਜਿਹੜੇ ਛੇ ਕਿਸਾਨਾਂ ਨੂੰ ਨੋਟਿਸ ਭੇਜੇ ਗਏ ਹਨ; ਉਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ (ਅਸਲੀ) ਸੰਭਲ ਦੇ ਜ਼ਿਲ੍ਹਾ ਪ੍ਰਧਾਨ ਰਾਜਪਾਲ ਸਿੰਘ ਯਾਦਵ ਤੋਂ ਇਲਾਵਾ ਜੈਵੀਰ ਸਿੰਘ, ਬ੍ਰਹਮਚਾਰੀ ਯਾਦਵ, ਸਤੇਂਦਰ ਯਾਦਵ, ਰੌਦਾਸ ਤੇ ਵੀਰ ਸਿੰਘ ਸ਼ਾਮਲ ਹਨ।
ਇਨ੍ਹਾਂ ਸਾਰੇ ਕਿਸਾਨਾਂ ਨੇ ਮੁਚੱਲਕਾ ਭਰਨ ਤੋਂ ਇਨਕਾਰ ਕਰ ਦਿੱਤਾ ਹੈ। ਯਾਦਵ ਨੇ ਕਿਹਾ ਕਿ ਭਾਵੇਂ ਜੇਲ੍ਹ ਭੇਜ ਦਿੱਤਾ ਜਾਵੇ ਤੇ ਚਾਹੇ ਫਾਂਸੀ ਹੋ ਜਾਵੇ, ਅਸੀਂ ਕੋਈ ਗੁਨਾਹ ਨਹੀਂ ਕੀਤਾ। ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ। ਅਸੀਂ ਕੋਈ ਰਕਮ ਨਹੀਂ ਭਰਾਂਗੇ।
ਸਰਕਾਰ ਦੀ ਸਖਤੀ! ਕਿਸਾਨ ਅੰਦੋਲਨ ’ਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ 50-50 ਲੱਖ ਦੇ ਨੋਟਿਸ
ਏਬੀਪੀ ਸਾਂਝਾ
Updated at:
18 Dec 2020 11:07 AM (IST)
ਸਰਕਾਰ ਕਿਸਾਨਾਂ ਨੂੰ ਅੰਦੋਲਨ ਵਿੱਚ ਜਾਣੋਂ ਰੋਕਣ ਲਈ ਸਖਤੀ ਕਰਨ ਲੱਗੀ ਹੈ। ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ’ਚ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।
- - - - - - - - - Advertisement - - - - - - - - -