ਹਰਿਦੁਆਰ: ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੂੰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਅਜਿਹੇ 'ਚ ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਕਿਸਾਨ ਅੰਦੋਲਨ 'ਤੇ ਟਿੱਪਣੀ ਕੀਤੀ ਹੈ। ਰਾਮਦੇਵ ਨੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਸ਼ਰਾਰਤੀ ਤੱਤਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਉਮੀਦ ਜਤਾਈ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਆਪਸੀ ਸਹਿਮਤੀ ਬਣੇ।


ਪਤੰਜਲੀ ਦੇ 26ਵੇਂ ਸਥਾਪਨਾ ਦਿਵਸ 'ਤੇ ਰਾਮਦੇਵ ਸੰਬੋਧਨ ਕਰ ਰਹੇ ਸਨ। ਰਾਮਦੇਵ ਨੇ ਕਿਹਾ ਕਿਸਾਨਾਂ ਦੀ ਆੜ 'ਚ ਕੁਝ ਸਿਆਸੀ ਤੱਤ ਆਪਣੀਆਂ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿਆਸੀ ਰੋਟੀਆਂ ਸੇਕਣ ਵਾਲਿਆਂ ਤੋਂ ਸਾਵਧਾਨ ਰਹਿਣ।


ਕੋਰੋਨਾ ਵੈਕਸੀਨ ਬਾਰੇ ਬੋਲਦਿਆਂ ਰਾਮਦੇਵ ਨੇ ਕਿਹਾ ਵੈਕਸੀਨ 'ਚ ਨਾ ਗਾਂ ਦਾ ਖੂਨ ਹੈ ਤੇ ਨਾ ਹੀ ਸੂਰ ਦੀ ਚਰਬੀ। ਉਨ੍ਹਾਂ ਇਸ ਦਾਅਵੇ ਨੂੰ ਵੀ ਨਕਾਰ ਦਿੱਤਾ ਕਿ ਵੈਕਸੀਨ ਦੇ ਇਸਤੇਮਾਲ ਨਾਲ ਕੋਈ ਨੰਪੁਸਕ ਹੁੰਦਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ