ਦਿੱਲੀ ਬਾਰਡਰ 'ਤੇ ਪਹੁੰਚੇ ਬੱਬੂ ਮਾਨ ਤੇ ਕਰਨ ਔਜਲਾ
ਏਬੀਪੀ ਸਾਂਝਾ | 20 Dec 2020 04:15 PM (IST)
ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਆਏ ਦਿਨ ਕੋਈ ਨਾ ਕੋਈ ਪੰਜਾਬੀ ਕਲਾਕਾਰ ਆਪਣੀ ਹਾਜ਼ਰੀ ਲਵਾ ਰਿਹਾ ਹੈ। ਸਟੇਜ 'ਤੇ ਆਪਣੀ ਸਪੀਚ ਤੋਂ ਇਲਾਵਾ ਇਹ ਕਲਾਕਾਰ, ਅੰਦੋਲਨ 'ਚ 'ਖਾਲਸਾ ਏਡ' ਦੇ ਕੈਂਪ ਵਿੱਚ ਸੇਵਾ ਕਰਦੇ ਵੀ ਨਜ਼ਰ ਆ ਰਹੇ ਹਨ।
ਚੰਡੀਗੜ੍ਹ: ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਆਏ ਦਿਨ ਕੋਈ ਨਾ ਕੋਈ ਪੰਜਾਬੀ ਕਲਾਕਾਰ ਆਪਣੀ ਹਾਜ਼ਰੀ ਲਵਾ ਰਿਹਾ ਹੈ। ਸਟੇਜ 'ਤੇ ਆਪਣੀ ਸਪੀਚ ਤੋਂ ਇਲਾਵਾ ਇਹ ਕਲਾਕਾਰ, ਅੰਦੋਲਨ 'ਚ 'ਖਾਲਸਾ ਏਡ' ਦੇ ਕੈਂਪ ਵਿੱਚ ਸੇਵਾ ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਕੈਂਪ 'ਚ ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਨਕਿਰਤ ਔਲਖ, ਅੰਮ੍ਰਿਤ ਮਾਨ ਤੇ ਹੋਰ ਪੰਜਾਬੀ ਕਲਾਕਾਰ ਸੇਵਾ ਕਰ ਚੁੱਕੇ ਹਨ। ਅੱਜ ਪੰਜਾਬੀ ਗਾਇਕ ਕਰਨ ਔਜਲਾ ਵੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਏ। ਕਰਨ ਔਜਲਾ ਪਿਛਲੇ ਕੁਝ ਸਮੇ ਤੋਂ ਕੈਨੇਡਾ ਵਿੱਚ ਹੀ ਰਹਿ ਰਹੇ ਸਨ ਤੇ ਅੱਜ ਕਰਨ ਕੈਨੇਡਾ ਤੋਂ ਸਿੱਧਾ ਦਿੱਲੀ ਪਹੁੰਚੇ। ਕਰਨ ਔਜਲਾ ਨੇ ਇਸ ਅੰਦਲੋਨ ਵਿੱਚ ਪਹੁੰਚ ਸਟੇਜ ਤੇ ਆਪਣੇ ਵਿਚਾਰ ਤਾਂ ਪੇਸ਼ ਕੀਤੇ ਹੀ ਇਸ ਦੇ ਨਾਲ ਹੀ 'ਖਾਲਸਾ ਏਡ' ਦੇ ਕੈਂਪ ਤੇ ਸੇਵਾ ਕਰਦੇ ਵੀ ਦਿਖਾਈ ਦਿੱਤੇ। ਕਰਨ ਔਜਲਾ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਕਿਸਾਨਾਂ ਦੀ ਇਸ ਲੜਾਈ ਤੇ ਮੋਢੇ ਨਾਲ ਮੋਢਾ ਜੋੜੇ ਉਨ੍ਹਾਂ ਨਾਲ ਖੜ੍ਹਾ ਹੈ। ਇਹੀ ਨਹੀਂ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਵੀ ਕਈ ਵਾਰ ਦਿੱਲੀ ਕਿਸਾਨੀ ਅੰਦੋਲਨ 'ਚ ਆਪਣੀ ਹਾਜ਼ਰੀ ਲਵਾ ਚੁੱਕੇ ਹਨ। ਦਿੱਲੀ ਪਹੁੰਚ ਬੱਬੂ ਮਾਨ ਵੱਖ-ਵੱਖ ਬੌਰਡਰਾਂ ਤੇ ਜਾ ਕੇ ਕਿਸਾਨਾਂ ਨੂੰ ਸਹਿਯੋਗ ਦੇ ਰਹੇ ਹਨ। ਅੱਜ ਵੀ ਬੱਬੂ ਮਾਨ ਦਿੱਲੀ ਪਹੁੰਚੇ ਤੇ ਆਪਣੀ ਸਪੀਚ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਨਿੱਜੀ ਲੜਾਈਆਂ ਛੱਡ ਕੇ ਹੱਕਾਂ ਦੀ ਲੜਾਈ ਵੱਲ ਧਿਆਨ ਦੇਣਾ ਚਾਹੀਦਾ ਹੈ।